ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਆਰੀਅਨ ਗਰੁੱਪ ਦਾ ਅੰਤਰ ਜ਼ੋਨਲ ਯੂਥ ਫੈਸਟੀਵਲ ’ਚ ਸਮਾਪਤ

ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਨੇ ਓਵਰਆਲ ਟਰਾਫੀ ਜਿੱਤੀ  
ਕੈਪਸ਼ਨ:- ਜੇਤੂ ਕਾਲਜ ਨੂੰ ਟਰਾਂਫੀ ਦਿੰਦੇ ਹੋਏ ਪ੍ਰਬੰਧਕ।
Advertisement

ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵੱਲੋਂ ਆਰੀਅਨਜ਼ ਗਰੁੱਪ ਆਫ਼ ਕਾਲਜਜ਼, ਰਾਜਪੁਰਾ ਵਿੱਚ ਕਰਵਾਇਆ ਦੋ-ਰੋਜ਼ਾ 10ਵਾਂ ਅੰਤਰ-ਜ਼ੋਨਲ ਯੂਥ ਫੈਸਟੀਵਲ ਸਮਾਪਤ ਹੋ ਗਿਆ। ‘ਵਿਰਸਾ ਤੇ ਵਿਕਾਸ’ ਥੀਮ ਨਾਲ ਹੋਏ ਇਸ ਸਮਾਗਮ ਵਿੱੱਚ 25 ਤੋਂ ਵੱਧ ਕਾਲਜਾਂ ਦੇ ਵੱਡੀ ਗਿਣਤੀ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਕਲਾ, ਸੱਭਿਆਚਾਰ ਤੇ ਜ਼ਜਬੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸੰਜੀਵ ਸ਼ਰਮਾ ਮੁੱਖ ਮਹਿਮਾਨ ਸਨ, ਜਦਕਿ ਆਰੀਅਨਜ਼ ਗਰੁੱਪ ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ। ਪ੍ਰੋ. ਭੁਪਿੰਦਰ ਪਾਲ ਸਿੰਘ ਧੋਟ ਨੇ ਕੋਆਰਡੀਨੇਸ਼ਨ ਦੀ ਜ਼ਿੰਮੇਵਾਰੀ ਸੰਭਾਲੀ। ਸੰਗਤ ਨੂੰ ਸੰਬੋਧਨ ਕਰਦਿਆਂ ਡਾ. ਸ਼ਰਮਾ ਨੇ ਆਰੀਅਨਜ਼ ਵੱਲੋਂ ਫੈਸਟੀਵਲ ਦੀ ਸ਼ਾਨਦਾਰ ਮੇਜ਼ਬਾਨੀ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ।  ਉਨ੍ਹਾਂ ਨੇ ਕਿਹਾ ਕਿ ਆਰੀਅਨਜ਼ ਗਰੁੱਪ ਹੁਣ ਸਿੱਖਿਆ ਤੇ ਸੱਭਿਆਚਾਰਕ ਗਤੀਵਿਧੀਆਂ ਦਾ ਕੇਂਦਰ ਬਣ ਚੁੱਕਾ ਹੈ।

ਡਾ. ਅੰਸ਼ੁ ਕਟਾਰੀਆ ਨੇ ਯੂਨੀਵਰਸਿਟੀ ਅਧਿਕਾਰੀਆਂ, ਵਿਦਿਆਰਥੀਆਂ, ਫੈਕਲਟੀ ਅਤੇ ਵਾਲੰਟੀਅਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ 25 ਤੋਂ  ਵੱਧ ਕਾਲਜਾਂ ਦੀ ਭਾਰੀ ਸ਼ਮੂਲੀਅਤ ਆਰੀਅਨਜ਼ ‘ਤੇ ਭਰੋਸੇ ਦੀ ਮਜ਼ਬੂਤ ਮਿਸਾਲ ਹੈ। ਅੰਤਿਮ ਨਤੀਜਿਆਂ ਵਿੱਚ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟ‌ੀ ਮੈਨ ਕੈਂਪਸ ਬਠਿੰਡਾ ਨੇ ਓਵਰਆਲ ਟਰਾਫੀ ਜਿੱਤ ਲਈ, ਜਦਕਿ ਬਾਬਾ ਫਰੀਦ ਕਾਲਜ ਦੂਜੇ ਅਤੇ ਪੰਜਾਬ ਸਟੇਟ ਏਰੋਨਾਟਿਕਲ ਕਾਲਜ ਪਟਿਆਲਾ ਤੀਜੇ ਸਥਾਨ ’ਤੇ ਰਹੇ।

Advertisement

Advertisement
Show comments