ਲੇਬਰ ਰੇਟ ਵਿੱਚ ਕੀਤੇ ਵਾਧੇ ਦੀ ਸ਼ਲਾਘਾ
ਆੜ੍ਹਤੀ ਐਸੋਸੀਏਸ਼ਨ ਅਨਾਜ ਮੰਡੀ ਦੇਵੀਗੜ੍ਹ ਦੀ ਮੀਟਿੰਗ ਵੇਦ ਪ੍ਰਕਾਸ਼ ਗਰਗ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਅਨਾਜ ਮੰਡੀਆਂ ਦੇ ਮਜ਼ਦੂਰਾਂ ਦੇ ਲੇਬਰ ਰੇਟ ਵਿੱਚ 10 ਫੀਸਦੀ ਕੀਤੇ ਵਾਧੇ ਦਾ ਧੰਨਵਾਦ ਕੀਤਾ ਗਿਆ। ਆੜ੍ਹਤੀਆਂ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਪੰਜਾਬ ਦੇ ਮਜ਼ਦੂਰਾਂ ਨੂੰ ਕਰੋੜਾਂ ਰੁਪਏ ਦਾ ਲਾਭ ਪੁਜੇਗਾ। ਇਸ ਵਾਧੇ ਲਈ ਆੜ੍ਹਤੀ ਐਸੋਸੀਏਸ਼ਨ ਅਨਾਜ ਮੰਡੀ ਦੇਵੀਗੜ੍ਹ ਨੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਚੇਅਰਮੈਨ ਲਾਲਜੀਤ ਸਿੰਘ ਲਾਲੀ ਅਤੇ ਖੁਰਾਕ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਦਾ ਧੰਨਵਾਦ ਕੀਤਾ ਹੈ। ਇਸ ਮੌਤੇ ਆੜ੍ਹਤੀ ਐਸੋਸੀਏਸ਼ਨ ਦੇਵੀਗੜ੍ਹ ਦੇ ਪ੍ਰਧਾਨ ਵੇਦ ਪ੍ਰਕਾਸ਼ ਗਰਗ, ਗਣੇਸ਼ੀ ਲਾਲ, ਭੂਪਿੰਦਰ ਸਿੰਘ ਮੀਰਾਂਪੁਰ, ਬਲਦੇਵ ਸਿੰਘ ਭੰਬੂਆਂ ਪ੍ਰਧਾਨ ਪੱਲੇਦਾਰ ਯੂਨੀਅਨ, ਜਗਦੀਸ਼ ਕੁਮਾਰ, ਗੁਰਮੇਲ ਸਿੰਘ ਫਰੀਦਪੁਰ, ਸਵਰਨ ਸਿੰਘ ਖੇੜੀਰਾਨਵਾਂ, ਰਾਜਵਿੰਦਰ ਸਿੰਘ ਹਡਾਣਾ, ਬਿਰਕਮ ਸਿੰਘ ਫਰੀਦਪੁਰ, ਮਹੇਸ਼ ਕੁਮਾਰ ਸਿੰਗਲਾ, ਪੂਰਨ ਚੰਦ, ਅਮਰਜੀਤ ਸਿੰਘ, ਸ੍ਰੀ ਰਾਮ ਗੁਪਤਾ, ਰਮੇਸ਼ ਲਾਂਬਾ, ਆਸ਼ੂ ਗੁਪਤਾ, ਵਿੱਕੀ ਮਿੱਤਲ, ਸ਼ਾਮ ਲਾਲ, ਅਮਿਤ ਕੁਮਾਰ, ਨਰੇਸ਼ ਕੁਮਾਰ ਸੀਟੂ ਆਦਿ ਮੌਜੂਦ ਸਨ।