ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੁੱਤਿਆਂ ਦੇ ਐਂਟੀ-ਰੈਬੀਜ਼ ਦੇ ਟੀਕੇ ਲਾਏ

ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਕੁੱਤਿਆਂ ਨੂੰ ਹਲਕਾਅ-ਵਿਰੋਧੀ (ਐਂਟੀ-ਰੈਬੀਜ਼) ਟੀਕੇ ਲਗਾਉਣ ਹਿੱਤ ਵਿਸ਼ੇਸ਼ ਕੈਂਪ ਲਗਾਇਆ ਗਿਆ। ਕੈਂਪ ਦੇ ਕੋਆਰਡੀਨੇਟਰ ਪ੍ਰੋ. ਜਸਪਾਲ ਕੌਰ ਦਿਉਲ, ਡੀਨ ਆਰਟਸ ਫੈਕਲਟੀ ਨੇ ਦੱਸਿਆ ਕਿ ਪਟਿਆਲਾ ਮਿਉਂਸਿਪਲ ਕਾਰਪੋਰੇਸ਼ਨ ਅਤੇ ‘ਗਾਰਡੀਅਨਜ਼ ਆਫ਼ ਆਲ ਵੋਇਸਲੈੱਸ ਐਨੀਮਲਜ਼’ ਨਾਮਕ ਐੱਨ. ਜੀ....
ਕੁੱਤਿਆਂ ਦੇ ਟੀਕੇ ਲਗਾਉਂਦੇ ਹੋਏ ਵਾਲੰਟੀਅਰ। -ਫੋਟੋ: ਅਕੀਦਾ
Advertisement

ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਕੁੱਤਿਆਂ ਨੂੰ ਹਲਕਾਅ-ਵਿਰੋਧੀ (ਐਂਟੀ-ਰੈਬੀਜ਼) ਟੀਕੇ ਲਗਾਉਣ ਹਿੱਤ ਵਿਸ਼ੇਸ਼ ਕੈਂਪ ਲਗਾਇਆ ਗਿਆ। ਕੈਂਪ ਦੇ ਕੋਆਰਡੀਨੇਟਰ ਪ੍ਰੋ. ਜਸਪਾਲ ਕੌਰ ਦਿਉਲ, ਡੀਨ ਆਰਟਸ ਫੈਕਲਟੀ ਨੇ ਦੱਸਿਆ ਕਿ ਪਟਿਆਲਾ ਮਿਉਂਸਿਪਲ ਕਾਰਪੋਰੇਸ਼ਨ ਅਤੇ ‘ਗਾਰਡੀਅਨਜ਼ ਆਫ਼ ਆਲ ਵੋਇਸਲੈੱਸ ਐਨੀਮਲਜ਼’ ਨਾਮਕ ਐੱਨ. ਜੀ. ਓ. ਦੇ ਸਹਿਯੋਗ ਨਾਲ਼ ਲਗਾਏ ਗਏ ਇਸ ਕੈਂਪ ਵਿੱਚ 100 ਦੇ ਕਰੀਬ ਕੁੱਤਿਆਂ ਦਾ ਟੀਕਾਕਰਨ ਕੀਤਾ ਗਿਆ। ‘ਗਾਰਡੀਅਨਜ਼ ਆਫ਼ ਆਲ ਵੋਇਸਲੈੱਸ ਐਨੀਮਲਜ਼’ ਐੱਨ. ਜੀ.ਓ. ਦੇ ਪ੍ਰਧਾਨ ਪੰਕਜ ਅਰੋੜਾ ਦੀ ਨਿਗਰਾਨੀ ਹੇਠ ਲਗਾਏ ਇਸ ਕੈਂਪ ਵਿੱਚ ਪੰਜਾਬੀ ਯੂਨੀਵਰਸਿਟੀ ਤੋਂ ਡਾ. ਹਰਜੀਤ ਸਿੰਘ, ਮੁਖੀ, ਥੀਏਟਰ ਅਤੇ ਫ਼ਿਲਮ ਪ੍ਰੋਡਕਸ਼ਨ ਵਿਭਾਗ, ਡਾ. ਅਨੂਪ੍ਰੀਤ ਕੌਰ, ਰਸਾਇਣ ਵਿਭਾਗ ਤੋਂ ਇਲਾਵਾ ਕੰਪਿਊਟਰ ਵਿਗਿਆਨ ਵਿਭਾਗ ਦੇ ਜਸਵੀਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ।

Advertisement
Advertisement
Show comments