ਅਨੀਤਾ ਰਾਣੀ ਮਹਿਲਾ ਵਿੰਗ ਦੀ ਕੋਆਰਡੀਨੇਟਰ ਬਣੀ
ਆਮ ਆਦਮੀ ਪਾਰਟੀ ਨੇ ਅਨੀਤਾ ਰਾਣੀ ਨੂੰ ਰਾਜਪੁਰਾ ਹਲਕੇ ਦੀ ਮਹਿਲਾ ਵਿੰਗ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਸ੍ਰੀਮਤੀ ਅਨੀਤਾ ਨੂੰ ‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਵੱਲੋਂ ਨਿਯੁਕਤੀ ਪੱਤਰ ਦਿੱਤਾ ਗਿਆ। ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਨੇ ਅਨੀਤਾ ਰਾਣੀ ਨੂੰ ਵਧਾਈਆਂ...
Advertisement
ਆਮ ਆਦਮੀ ਪਾਰਟੀ ਨੇ ਅਨੀਤਾ ਰਾਣੀ ਨੂੰ ਰਾਜਪੁਰਾ ਹਲਕੇ ਦੀ ਮਹਿਲਾ ਵਿੰਗ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਸ੍ਰੀਮਤੀ ਅਨੀਤਾ ਨੂੰ ‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਵੱਲੋਂ ਨਿਯੁਕਤੀ ਪੱਤਰ ਦਿੱਤਾ ਗਿਆ। ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਨੇ ਅਨੀਤਾ ਰਾਣੀ ਨੂੰ ਵਧਾਈਆਂ ਦਿੰਦੇ ਹੋਏ ਸਨਮਾਨਤ ਕੀਤਾ। ਵਿਧਾਇਕਾ ਮਿੱਤਲ ਨੇ ਕਿਹਾ ਕਿ ਅਨੀਤਾ ਰਾਣੀ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੀ ਹੋਈ ਹੈ ਅਤੇ ਜ਼ਮੀਨੀ ਪੱਧਰ ’ਤੇ ਪਾਰਟੀ ਲਈ ਕੰਮ ਕਰਦੀ ਰਹੀ ਹੈ। ਉਨ੍ਹਾਂ ਦੀ ਨਿਯੁਕਤੀ ਨੂੰ ਪਾਰਟੀ ਵੱਲੋਂ ਮਹਿਲਾ ਸਸ਼ਕਤੀਕਰਨ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਅਨੀਤਾ ਰਾਣੀ ਨੇ ਆਪਣੀ ਨਿਯੁਕਤੀ 'ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਆਪਣੀ ਨਵੀਂ ਜ਼ਿੰਮੇਵਾਰੀ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਨਿਭਾਉਣਗੇ।
Advertisement
Advertisement