ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਆਂਗਣਵਾੜੀ ਵਰਕਰਾਂ ਵੱਲੋਂ ਕੇਂਦਰ ਖ਼ਿਲਾਫ਼ ਡੀਸੀ ਦਫ਼ਤਰ ਅੱਗੇ ਧਰਨਾ

ਐੱਫਆਰਐੱਸ ਵਰਗੇ ਫੁਰਮਾਨ ਲਾਗੂ ਕਰਨ ਦਾ ਵਿਰੋਧ; ਸਰਕਾਰ ਨੂੰ ਮੰਗਾਂ ਮੰਨਣ ਦੀ ਅਪੀਲ
ਸੰਗਰੂਰ ’ਚ ਡੀਸੀ ਦਫ਼ਤਰ ਅੱਗੇ ਧਰਨਾ ਦਿੰਦੇ ਹੋਏ ਆਂਗਣਵਾੜੀ ਵਰਕਰ ਤੇ ਹੈਲਪਰ।
Advertisement

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਆਲ ਇੰਡੀਆ ਫੈਡਰੇਸ਼ਨ ਦੇ ਸੱਦੇ ’ਤੇ ਜ਼ਿਲ੍ਹਾ ਪ੍ਰਧਾਨ ਤ੍ਰਿਸ਼ਨਜੀਤ ਕੌਰ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ ਅਤੇ ਆਪਣੇ ਲਾਭਪਾਤਰੀਆਂ ਦੇ ਹੱਕਾਂ ਦੀ ਰਾਖੀ ਲਈ ਆਵਾਜ਼ ਬੁਲੰਦ ਕਰਦਿਆਂ ਕੇਂਦਰ ਸਰਕਾਰ ਦੇ ਐੱਫ.ਆਰ.ਐੱਸ. ਵਰਗੇ ਕਾਲੇ ਫੁਰਮਾਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਤ੍ਰਿਸ਼ਨਜੀਤ ਕੌਰ ਅਤੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਮਨਦੀਪ ਕੁਮਾਰੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਲਗਾਤਾਰ ਲੋਕ ਭਲਾਈ ਦੀਆਂ ਸਕੀਮਾਂ ਦੀ ਕਟੌਤੀ ਕਰ ਰਹੀ ਹੈ ਜਦੋਂ ਕਿ ਦੇਸ਼ ਵਿੱਚ ਕਿੰਨੇ ਬੱਚੇ ਕੁਪੋਸ਼ਨ ਦਾ ਸ਼ਿਕਾਰ ਹੋ ਰਹੇ ਹਨ ਜਿਸ ਨੂੰ ਸੁਧਾਰਨ ਵਾਸਤੇ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਆਂਗਣਵਾੜੀ ਕੇਂਦਰਾਂ ਵਿੱਚ ਸਪਲੀਮੈਂਟਰੀ ਨਿਊਟਰੇਸ਼ਨ ਤਾਜ਼ਾ ਪਕਾ ਕੇ ਦੇਣੀ ਜ਼ਰੂਰੀ ਹੈ। ਕਰੋਨਾ ਤੋਂ ਪਹਿਲਾਂ ਆਂਗਣਵਾੜੀ ਕੇਂਦਰਾਂ ਵਿੱਚ ਤਾਜ਼ਾ ਪਕਾ ਕੇ ਸਪਲੀਮੈਂਟਰੀ ਨਿਊਟਰੇਸ਼ਨ ਦਿੱਤਾ ਜਾਂਦਾ ਸੀ। ਉਸ ਸਮੇਂ ਦੇ ਅੰਕੜੇ ਗਵਾਹ ਹਨ ਕਿ ਕਪੋਸ਼ਨ ਵਰਗੀ ਨਾ ਮੁਰਾਦ ਬਿਮਾਰੀ ਨੂੰ ਰੋਕਣ ਵਿੱਚ 90 ਫ਼ੀਸਦ ਸਫਲਤਾ ਹਾਸਲ ਹੋਈ ਪਰ ਅੱਜ ਡਿਜੀਟਲਲਾਈਜੇਸ਼ਨ ਦੇ ਨਾਂ ’ਤੇ ਲਾਭਪਾਤਰੀ ਦਾ ਈ ਕੇ.ਵਾਈ.ਸੀ ਕਰਕੇ ਉਸ ਨੂੰ ਟੇਕ ਹੋਮ ਰਾਸ਼ਨ ਉਸ ਦੀ ਚਿਹਰੇ ਦੀ ਪਛਾਣ ਕਰਕੇ ਦੇਣਾ ਹੈ ਜਿਸ ਕਾਰਨ ਲਾਭਪਾਤਰੀ ਲਾਭ ਤੋਂ ਵਾਂਝੇ ਰਹਿ ਜਾਂਦੇ ਹਨ। ਇਹੋ ਜਿਹੀ ਸਥਿਤੀ ਵਿੱਚ ਵੀ ਸਰਕਾਰ ਆਈਸੀਡੀਐਸ ਦੇ ਲਾਭਪਾਤਰੀਆਂ ਉੱਤੇ ਕਟੌਤੀ ਦਾ ਆਰਾ ਚਲਾ ਰਹੀ ਹੈ ਜੋ ਕਿ ਬਹੁਤ ਹੀ ਨਿੰਦਨਯੋਗ ਕਾਰਗੁਜ਼ਾਰੀ ਹੈ। ਯੂਨੀਅਨ ਮੰਗ ਕਰਦੀ ਹੈ ਕਿ ਨਰਸਰੀ ਐਲ.ਕੇ.ਜੀ ਆਂਗਣਵਾੜੀ ਕੇਂਦਰਾਂ ਨੂੰ ਦਿੱਤੀ ਜਾਵੇ ਅਤੇ ਪਲੇ ਵੇਅ ਦਾ ਦਰਜਾ ਦਿੰਦੇ ਹੋਏ ਆਂਗਣਵਾੜੀ ਲਿਵਿੰਗ ਸਰਟੀਫਿਕੇਟ ਜਾਰੀ ਕੀਤਾ ਜਾਵੇ, ਬਿਨਾਂ ਮੋਬਾਈਲ ਦਿੱਤੇ ਐੱਫਆਰਐੱਸ ਅਤੇ ਈ.ਕੇ.ਵਾਈ.ਸੀ ਕਰਨ ਲਈ ਕੱਢੇ ਜਾਂਦੇ ਨੋਟਿਸ ਬੰਦ ਕੀਤੇ ਜਾਣ, ਮਾਣ ਭੱਤਾ ਰੋਕਿਆ ਤੁਰੰਤ ਜਾਰੀ ਕੀਤਾ ਜਾਵੇ, ਆਂਗਣਵਾੜੀ ਕੇਂਦਰਾਂ ਵਿੱਚ ਵਾਈਫਾਈ ਅਤੇ ਟੈਬ ਦਾ ਪ੍ਰਬੰਧ ਕੀਤਾ ਜਾਵੇ। ਜੇਕਰ ਇਹ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਮਜਬੂਰਨ ਤਿੱਖਾ ਸੰਘਰਸ਼ ਕਰਨਾ ਪਵੇਗਾ ਜਿਸ ਦੀ ਜ਼ਿੰਮੇਵਾਰ ਕੇਂਦਰ ਅਤੇ ਪੰਜਾਬ ਸਰਕਾਰ ਹੋਵੇਗੀ। ਧਰਨੇ ਨੂੰ ਸਕੁੰਤਲਾ ਧੂਰੀ, ਰਾਜਵਿੰਦਰ ਕੌਰ, ਹਰਪ੍ਰੀਤ ਕੌਰ, ਪ੍ਰਕਾਸ਼ ਕੌਰ ਅੰਨਦਾਨਾ, ਛੱਤਰਪਾਲ ਕੌਰ ਭਵਾਨੀਗੜ੍ਹ, ਸ਼ਿੰਦਰ ਕੌਰ ਬਾਲੀਆਂ, ਗੁਰਵਿੰਦਰ ਕੌਰ ਸੁਨਾਮ ਆਦਿ ਸ਼ਾਮਲ ਸਨ। ਯੂਨੀਅਨ ਵਲੋਂ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।

Advertisement

Advertisement