ਅਕਾਲੀ ਦਲ ਨੇ ਵਿਧਾਇਕ ਦੇ ਪਿੰਡ ਪਾਣੀ ਕੱਢਣ ਲਈ ਦੋ ਪੰਪ, ਚਾਰ ਸੌ ਲਿਟਰ ਡੀਜ਼ਲ ਦਿੱਤਾ
ਘੱਗਰ ਵਿਚ ਪਾਣੀ ਘਟਣ ਤੇ ਲੋਕਾਂ ਨੇ ਕੁੱਝ ਰਾਹਤ ਮੁਹਿਸੂਸ ਕੀਤੀ ਪਰ ਲੋਕਾਂ ਦੀਆਂ ਮੁਸ਼ਕਲਾਂ ਨਹੀਂ ਘਟੀਆਂ ਉਨ੍ਹਾਂ ਨੂੰ ਨੀਵੇਂ ਥਾਵਾਂ ’ਤੇ ਖੜ੍ਹਾ ਪਾਣੀ ਕਾਰਨ ਝੋਨੇ ਖ਼ਰਾਬ ਹੋਣ ਦਾ ਡਰ ਸਤਾ ਰਿਹਾ ਹੈ। ਪੁੱਤਾਂ ਵਾਂਗ ਪਾਲੀ ਫਸਲ ਨੂੰ ਬਚਾਉਣ ਲਈ...
Advertisement
ਘੱਗਰ ਵਿਚ ਪਾਣੀ ਘਟਣ ਤੇ ਲੋਕਾਂ ਨੇ ਕੁੱਝ ਰਾਹਤ ਮੁਹਿਸੂਸ ਕੀਤੀ ਪਰ ਲੋਕਾਂ ਦੀਆਂ ਮੁਸ਼ਕਲਾਂ ਨਹੀਂ ਘਟੀਆਂ ਉਨ੍ਹਾਂ ਨੂੰ ਨੀਵੇਂ ਥਾਵਾਂ ’ਤੇ ਖੜ੍ਹਾ ਪਾਣੀ ਕਾਰਨ ਝੋਨੇ ਖ਼ਰਾਬ ਹੋਣ ਦਾ ਡਰ ਸਤਾ ਰਿਹਾ ਹੈ। ਪੁੱਤਾਂ ਵਾਂਗ ਪਾਲੀ ਫਸਲ ਨੂੰ ਬਚਾਉਣ ਲਈ ਉਹ ਪੰਪਾਂ ਰਾਹੀਂ ਪਾਣੀ ਕੱਢ ਰਹੇ ਹਨ। ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪਟਿਆਲਾ ਦੇ ਪ੍ਰਧਾਨ ਜਗਮੀਤ ਸਿੰਘ ਹਰਿਆਊ ਨੇ ਹਲਕਾ ਵਿਧਾਇਕ ਦੇ ਪਿੰਡ ਚਿਚੜਵਾਲ ’ਚ ਆਪਣੇ ਖੇਤਾਂ ਵਿਚੋਂ ਪਾਣੀ ਕੱਢਦੇ ਕਿਸਾਨਾਂ ਨੂੰ ਦੋ ਪੰਪ ਸੈੱਟ ਤੇ ਚਾਰ ਸੌ ਲਿਟਰ ਡੀਜ਼ਲ ਦੀ ਸਹਾਇਤਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਘੱਗਰ ਦਰਿਆ ਦੇ ਪਾਣੀ ਦਾ ਪੱਧਰ ਜ਼ਮੀਨ ਤੋਂ ਤਕਰੀਬਨ ਚਾਰ ਫੁੱਟ ਉੱਚਾ ਹੈ ਤੇ ਨੀਵੀਆਂ ਥਾਵਾਂ ’ਤੇ ਝੋਨੇ ਵਿੱਚ ਖੜੇ ਪਾਣੀ ਕਾਰਨ ਝੋਨੇ ਖ਼ਰਾਬ ਹੋ ਰਹੇ ਹਨ। ਕਿਸਾਨਾਂ ਵੱਲੋਂ ਝੋਨੇ ਬਚਾਉਣ ਲਈ ਪੰਪ ਸੈੱਟਾ ਨੂੰ ਟਰੈਕਟਰਾਂ ਜਾਂ ਇੰਜਨਾਂ ਰਾਹੀਂ ਚਲਾ ਕੇ ਪਾਣੀ ਖੇਤਾਂ ਵਿੱਚੋਂ ਕੱਢਿਆ ਜਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੇ ਘਟੀਆ ਪ੍ਰਬੰਧਾਂ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਪਿੰਡ ਰਸੌਲੀ ਵਿਖੇ ਮੋਮੀਆਂ ਡਰੇਨ ਦੇ ਦੋਵੇਂ ਗੇਟ ਖ਼ਰਾਬ ਹਨ। ਕਿਸਾਨਾਂ ਵੱਲੋਂ ਵਾਰ ਵਾਰ ਠੀਕ ਕਰਨ ਮੰਗ ਕਰਨ ਉਹ ਅਜੇ ਤੱਕ ਠੀਕ ਨਹੀਂ ਕਰਵਾਏ ਗਏ।
Advertisement
Advertisement