ਅਕਾਲੀ ਦਲ ਦੀ ਕਮੇਟੀ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ
ਕਮੇਟੀ ਫ਼ਸਲਾਂ ਦੇ ਨੁਕਸਾਨ ਦੀ ਰਿਪੋਰਟ ਬਣਾ ਕੇ ਹਾਈਕਮਾਂਡ ਨੂੰ ਭੇਜੇਗੀ: ਐੱਨਕੇ ਸ਼ਰਮਾ
Advertisement
ਸ਼੍ਰੋਮਣੀ ਅਕਾਲੀ ਦਲ ਵੱਲੋਂ ਹੜ੍ਹ ਮਾਰੇ ਖੇਤਰ ਦਾ ਜਾਇਜ਼ਾ ਲੈਣ ਵਾਸਤੇ ਬਣਾਈ ਗਈ ਟੀਮ ਦੇ ਮੈਂਬਰ ਐੱਨਕੇ ਸ਼ਰਮਾ, ਸਰਬਜੀਤ ਸਿੰਘ ਝਿੰਜਰ ਅਤੇ ਪਰਮਿੰਦਰ ਸੋਹਾਣਾ ਨੇ ਹਲਕਾ ਸ਼ੁਤਰਾਣਾ ਦੇ ਹੜ੍ਹ ਪ੍ਰਭਾਵਿਤ ਘੱਗਰ ਤੋਂ ਪਾਰ ਤੇਈਪੁਰ, ਸ਼ੁਤਰਾਣਾ, ਬਾਦਸ਼ਾਹਪੁਰ, ਹਰਚੰਦਪੁਰ ਖੇਤਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਦਿਹਾਤੀ ਪਟਿਆਲਾ ਦੇ ਪ੍ਰਧਾਨ ਜਗਮੀਤ ਸਿੰਘ ਹਰਿਆਊ, ਹਲਕਾ ਇੰਚਾਰਜ ਕਬੀਰ ਦਾਸ ਨੇ ਪੀੜਤ ਕਿਸਾਨਾਂ ਨਾਲ ਮਿਲਾ ਕੇ ਹੋਏ ਨੁਕਸਾਨ ਦੀ ਜਾਣਕਾਰੀ ਦਿੱਤੀ। ਜਾਇਜ਼ਾ ਕਮੇਟੀ ਨੇ ਲੋਕਾਂ ਦੀ ਰਿਪਰੋਟ ਹਾਈ ਕਮਾਨ ਕੋਲ ਪੇਸ਼ ਕਰਨ ਦਾ ਭਰੋਸਾ ਦਿਵਾਇਆ ਹੈ।
ਜਾਇਜ਼ਾ ਟੀਮ ਨੂੰ ਪਿੰਡ ਹਰਚੰਦਪਰਾ ਟਾਉਨ ਦੇ ਕਿਸਾਨ ਬਿਕਰਮਜੀਤ ਸਿੰਘ ਅਤੇ ਅਮਨਪ੍ਰੀਤ ਸਿੰਘ ਦੀ ਅਗਵਾਈ ’ਚ ਇਕੱਤਰ ਕਿਸਾਨਾਂ ਨੇ ਦੱਸਿਆ ਕਿ ਪਾਣੀ ਨੇ 600 ਤੋਂ ਵੱਧ ਏਕੜ ਝੋਨ੍ਹੇ ਦੀ ਫ਼ਸਲ ਖ਼ਰਾਬ ਕੀਤੀ ਹੈ। ਘੱਗਰ ਪਾਰ ਦੇ ਕਿਸਾਨ ਜੋਗਿੰਦਰ ਸਿੰਘ ਬਾਵਾ, ਪ੍ਰਧਾਨ ਹਰਨੇਕ ਸਿੰਘ ਅਤੇ ਮਹਿਲ ਸਿੰਘ ਗਲੋਲੀ ਨੇ ਕਿਸਾਨਾਂ ਦੇ ਹੋਏ ਨੁਕਸਾਨ ਬਾਰੇ ਜਾਣਕਾਰੀ ਦਿੱਤੀ।
Advertisement
ਇਸ ਮੌਕੇ ਮਹਿੰਦਰ ਸਿੰਘ ਲਾਲਵਾ ਸਾਬਕਾ ਚੇਅਰਮੈਨ, ਸਰਕਲ ਦਿਹਾਤੀ ਦੇ ਪ੍ਰਧਾਨ ਗੁਰਦੀਪ ਸਿੰਘ ਖਾਗ, ਗੁਰਬਚਨ ਸਿੰਘ ਮੌਲਵੀਵਾਲਾ, ਸੀਨੀਅਰ ਆਗੂ ਜੋਗਾ ਸਿੰਘ ਸਿੱਧੂ ਅਜੈਬ ਸਿੰਘ ਮੱਲ੍ਹੀ, ਪ੍ਰਿੰਸੀਪਲ ਨਿਧਾਨ ਸਿੰਘ ਜੈਖਰ, ਸੁਰਜੀਤ ਸਿੰਘ ਮਾਹਲ, ਸੁਖਜੀਤ ਸਿੰਘ ਬਕਰਾਹਾ, ਤੇਜਵੀਰ ਸਿੰਘ ਖਾਂਗ, ਦਵਿੰਦਰ ਸਿੰਘ ਸਿੱਧੂ, ਵਿਸ਼ਾਲ ਗੋਇਲ, ਗੁਰਨਾਮ ਸਿੰਘ ਵੜੈਚ, ਮਨਜੀਤ ਸਿੰਘ ਤੇਈਪੁਰ, ਬਲਦੇਵ ਸਿੰਘ ਚੀਮਾ, ਅੰਗਰੇਜ ਸਿੰਘ ਮਤੋਲੀ, ਮਾਨ ਸਿੰਘ ਅਰਨੌ ਨਰਿੰਦਰ ਸਿੰਘ ਬਜਾਜ, ਗਗਨ ਸੰਧੂ ਆਦਿ ਮੌਜੂਦ ਸਨ।
Advertisement