ਪਟਿਆਲਾ ਨੂੰ ਰੇਬੀਜ਼ ਮੁਕਤ ਕਰਨ ਲਈ ਤਿੰਨ ਸੰਸਥਾਵਾਂ ਨਾਲ ਸਮਝੌਤਾ
ਸ਼ਹਿਰ ਦੀਆਂ ਤਿੰਨ ਸੰਸਥਾਵਾਂ ਵੱਲੋਂ ਨਗਰ ਨਿਗਮ ਪਟਿਆਲਾ ਨਾਲ ਮਿਲ ਕੇ ਸ਼ਹਿਰ ਨੂੰ ਰੇਬੀਜ਼ ਤੋਂ ਮੁਕਤ ਕਰਨ ਲਈ ਇਤਿਹਾਸਕ ਕਦਮ ਚੁੱਕਿਆ ਗਿਆ ਹੈ। ਨਿਗਮ ਵੱਲੋਂ ਤਿੰਨ ਸਮਾਜਸੇਵੀ ਸੰਸਥਾਵਾਂ ਗਾਰਡੀਅਨਸ ਆਫ਼ ਆਲ ਵੁਆਇਸ ਐਨੀਮਲ, ਕਾਵਾ ਤੇ ਮਿਸ਼ਨ ਰੇਬੀਜ਼ ਨਾਲ ਸਮਝੌਤਾ ਕੀਤਾ ਗਿਆ ਹੈ। ਲੋਕਾਂ ਅਤੇ ਜਾਨਵਰਾਂ ਦੀ ਜ਼ਿੰਦਗੀ ਦੀ ਅਹਿਮੀਅਤ ਸਮਝਦਿਆਂ ਡੋਰ-ਟੂ-ਡੋਰ ਰੇਬੀਜ਼ ਵਾਇਰਸ ਨੂੰ ਮਿਸ਼ਨ ਰੇਬੀਜ਼ ਵੈਕਸੀਨੇਸ਼ਨ ਡਰਾਈਵ ਦੇ ਬੈਨਰ ਹੇਠ ਪੂਰੀ ਤਰ੍ਹਾਂ ਨਾਲ ਖ਼ਤਮ ਕਰਨ ਲਈ ਪਟਿਆਲਾ ਦਾ ਨਗਰ ਨਿਗਮ ਪੰਜਾਬ ਵਿਚ ਪਹਿਲੀ ਵਾਰ ਵੱਖਰੀ ਮਿਸਾਲ ਪੇਸ਼ ਕਰ ਰਿਹਾ ਹੈ। ਇਸ ਮੌਕੇ ਸੰਸਥਾਵਾਂ ਤੋਂ ਪਰਵੀਨ ਓਹਲ, ਪੰਕਜ ਅਰੋੜਾ, ਪ੍ਰਾਪਤੀ ਬਜਾਜ, ਸੌਰਵ ਖੋਸਲਾ, ਗੌਰਵ ਖੋਸਲਾ ਵਿਸ਼ੇਸ਼ ਟੂਰ ਤੇ ਮੌਜੂਦ ਸਨ। ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਇਨ੍ਹਾਂ ਸੰਸਥਾਵਾਂ ਵੱਲੋਂ ਆਪਣੇ ਖ਼ਰਚੇ ’ਤੇ ਵੈਟਰਨਰੀ ਡਾਕਟਰ, ਦਵਾਈਆਂ ਅਤੇ ਕੁੱਤ ਫੜਨ ਵਾਲੀਆਂ ਟੀਮਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੁਹਿੰਮ ’ਤੇ ਲਗਭਗ 15 ਤੋਂ 17 ਲੱਖ ਰੁਪਏ ਦਾ ਖਰਚਾ ਆਵੇਗਾ, ਜਿਸ ਦਾ ਵੱਡਾ ਹਿੱਸਾ ਸੰਸਥਾਵਾਂ ਵੱਲੋਂ ਆਪੇ ਹੀ ਕੀਤਾ ਜਾਵੇਗਾ। ਉਪਲਬਧ ਕਰਵਾਈਆਂ ਜਾਣਗੀਆਂ। ਕਮਿਸ਼ਨਰ ਪਰਮਵੀਰ ਸਿੰਘ ਨੇ ਕਿਹਾ ਕਿ ਇਹ ਮੁਹਿੰਮ ਸ਼ਹਿਰ ਦੇ ਨਿਵਾਸੀਆਂ ਦੀ ਸਿਹਤ ਤੇ ਸੁਰੱਖਿਆ ਲਈ ਇੱਕ ਮਹੱਤਵਪੂਰਨ ਕਦਮ ਹੈ।