ਇਸ਼ਤਿਹਾਰੀ: ਦਿੱਲੀ-ਕੋਟਾ ਜਨ ਸ਼ਤਾਬਦੀ ਜਲਦੀ ਹੋਵੇਗੀ ਸ਼ੁਰੂ: ਢਿੱਲੋਂ
ਨਾਭਾ ਦੇ ਯਾਤਰੀਆਂ ਨੂੰ ਮਿਲੇਗੀ ਸਹੂਲਤ
Advertisement
ਭਾਜਪਾ ਆਗੂ ਅਤੇ ਸਾਬਕਾ ਨਾਭਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਤੇਜ ਸਿੰਘ ਢਿੱਲੋਂ ਨੇ ਅੱਜ ਨਾਭਾ ਵਿੱਚ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ 12059 ਅਤੇ 12060 ਨੰਬਰ ਦੋ ਜਨ ਸ਼ਤਾਬਦੀ ਐਕਸਪ੍ਰੈੱਸ ਗੱਡੀਆਂ ਰਾਹੀਂ ਬਠਿੰਡਾ-ਦਿੱਲੀ ਨੂੰ ਜੋੜਿਆ ਜਾਵੇਗਾ ਅਤੇ ਜਲਦੀ ਇਹ ਦੋਵੇਂ ਰੇਲਗੱਡੀਆਂ ਪਟੜੀਆਂ ’ਤੇ ਹੋਣਗੀਆਂ। ਹੁਣ ਤੱਕ ਇਹ ਦੋ ਗੱਡੀਆਂ ਨਿਜ਼ਾਮੂਦੀਨ ਤੋਂ ਕੋਟਾ ਜਾਂਦੀਆਂ ਹਨ ਤੇ ਇਨ੍ਹਾਂ ਦਾ ਰੂਟ ਹੁਣ ਬਠਿੰਡਾ ਤੱਕ ਕੀਤਾ ਜਾ ਰਿਹਾ ਹੈ ਅਤੇ ਇਹ ਰਾਹ ਵਿੱਚ ਨਾਭਾ ਅਤੇ ਪਟਿਆਲਾ ਦੋਵਾਂ ਸਟੇਸ਼ਨਾਂ ’ਤੇ ਰੁਕਣਗੀਆਂ। ਉਨ੍ਹਾਂ ਕਿਹਾ ਕਿ ਇਹ ਗੱਡੀ ਨਾਭਾ ਸਟੇਸ਼ਨ ਤੋਂ ਸਵੇਰੇ 8:16 ਵਜੇ ਚੱਲ ਕੇ 8:40 ’ਤੇ ਪਟਿਆਲਾ ਹੁੰਦਿਆਂ 1:50 ਵਜੇ ਨਿਜ਼ਾਮੁਦੀਨ ਪਹੁੰਚੇਗੀ। ਇਸੇ ਤਰ੍ਹਾਂ ਵਾਪਸੀ ’ਤੇ ਦੁਪਹਿਰ 12:10 ’ਤੇ ਨਿਜ਼ਾਮੁਦੀਨ ਸਟੇਸ਼ਨ ਤੋਂ ਚੱਲ ਕੇ ਸ਼ਾਮ 5:17 ’ਤੇ ਪਟਿਆਲਾ ਤੋਂ ਹੁੰਦਿਆਂ 5:38 ਵਜੇ ਨਾਭਾ ਪਹੁੰਚੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਨਾਭਾ ਤੋਂ ਪਟਿਆਲਾ ਰੋਜ਼ਾਨਾ ਸਫ਼ਰ ਕਰਨ ਵਾਲੇ ਨੌਕਰੀ ਪੇਸ਼ਾ ਯਾਤਰੀਆਂ ਨੂੰ ਵੀ ਰਾਹਤ ਮਿਲੇਗੀ।
‘ਕੌਂਸਲ ਦੀ ਪ੍ਰਧਨਾਗੀ ਜ਼ਬਰੀ ਕਿਸੇ ਨੂੰ ਨਾ ਦਿੱਤੀ ਜਾਵੇ’
ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਨਾਭਾ ਨਗਰ ਕੌਂਸਲ ਬਾਬਤ ਚੱਲ ਰਹੇ ਸਿਆਸੀ ਮਾਹੌਲ ਬਾਰੇ ਵੀ ਟਿੱਪਣੀ ਕੀਤੀ ਤੇ ਕਿਹਾ ਕਿ ਨਗਰ ਕੌਂਸਲ ਦੀ ਪ੍ਰਧਾਨਗੀ ਜ਼ਬਰੀ ਕਿਸੇ ਦੋਸ਼ੀ ਨੂੰ ਨਹੀਂ ਦੇਣੀ ਚਾਹੀਦੀ ਬਲਕਿ ਇਸ ਨਾਲ ਤਾਂ ਪੜਤਾਲ ਪ੍ਰਭਾਵਿਤ ਹੋ ਸਕਦੀ ਹੈ। ਸਰਕਾਰ ਨੂੰ ਚਾਹੀਦਾ ਸੀ ਕਿ ਦੋਸ਼ੀ ਕੋਲੋਂ ਅਸਤੀਫਾ ਲੈਕੇ ਆਪਣਾ ਅਕਸ ਸਾਫ ਰੱਖਦੀ। ਇਸ ਮੌਕੇ ਨਾਭਾ ਤੋਂ 2022 ਦੀ ਚੋਣ ਲੜਨ ਵਾਲੇ ਭਾਜਪਾ ਉਮੀਦਵਾਰ ਗੁਰਪ੍ਰੀਤ ਸਿੰਘ ਸ਼ਾਹਪੁਰ ਵੀ ਮੌਜੂਦ ਸਨ।
Advertisement
Advertisement