ਏ ਡੀ ਸੀ ਵੱਲੋਂ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨਾਲ ਮੀਟਿੰਗ
ਏਡੀਸੀ ਸਿਮਰਪ੍ਰੀਤ ਕੌਰ ਨੇ ਇਥੇ ਮਿਨੀ ਸਕੱਤਰੇਤ ਵਿੱਚ ਸੁਤੰਤਰਤਾ ਸੰਗਰਾਮੀ ਉਤਰਾਧਿਕਾਰੀ ਐਸੋਸੀਏਸ਼ਨ ਪੰਜਾਬ ਦੇ ਆਗੂਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਏਸ ਵਰਗ ਤੇ ਇਨ੍ਹਾਂ ਦੇ ਪਰਿਵਾਰਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਦਰਪੇਸ਼ ਮੁਸ਼ਕਲਾਂ ਦਾ ਹੱਲ ਯਕੀਨੀ ਬਣਾਉਣ ਲਈ ਚਰਚਾ ਕੀਤੀ ਗਈ। ਇਨ੍ਹਾਂ ਪਰਿਵਾਰਾਂ ਨੂੰ ਬਣਦਾ ਮਾਣ ਸਨਮਾਨ ਦੇਣ ਲਈ ਏਡੀਸੀ ਵੱਲੋਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਜਾਰੀ ਕੀਤੀ ਗਈ। ਇਸ ਮੌਕੇ ਸਰਕਾਰੀ ਸਕੂਲਾਂ ਦੇ ਨਾਮ ਆਜ਼ਾਦੀ ਘੁਲਾਟੀਆਂ ਦੇ ਨਾਮ ’ਤੇ ਰੱਖਣ ਸਬੰਧੀ ਵੀ ਚਰਚਾ ਹੋਈ ਤੇ ਲੰਬਿਤ ਪਏ ਮਸਲਿਆਂ ਨੂੰ ਹੱਲ ਕਰਨ ਲਈ ਸਮਾਂ ਬੱਧ ਕੀਤਾ ਗਿਆ। ਏਡੀਸੀ ਨੇ ਸੁਤੰਤਰਤਾ ਸੰਗਰਾਮੀ ਪਰਿਵਾਰਾਂ ਨਾਲ ਸਬੰਧਤ ਕੰਮਾਂ ਦੀ ਰਿਪੋਰਟ ਇਕ ਹਫ਼ਤੇ ’ਚ ਪ੍ਰਾਪਤ ਕਰਨ ਦਾ ਭਰੋੋਸਾ ਵੀ ਦਿੱਤਾ। 26 ਜਨਵਰੀ ਤੇ 15 ਅਗਸਤ ਸਮੇਤ ਹੋਰ ਸਰਕਾਰੀ ਸਮਾਗਮਾਂ ਵਿੱਚ ਦੇਸ਼ ਭਗਤ ਪਰਿਵਾਰਾਂ ਨੂੰ ਸਨਮਾਨਿਤ ਕਰਨ ਲਈ ਢੁੱਕਵੇਂ ਪ੍ਰਬੰਧਾਂ ਦੀ ਰੂਪ ਰੇਖਾ ਉਲੀਕਣ ’ਤੇ ਵੀ ਸਹਿਮਤੀ ਬਣੀ। ਇਸ ਮੌਕੇ ਐਮ.ਏ ਬ੍ਰਾਂਚ ਇੰਚਾਰਜ ਰਘਬੀਰ ਸਿੰਘ, ਗੁਰਪ੍ਰੀਤ ਸਿੰਘ ਵਾਲੀਆ, ਅਮਰਪ੍ਰੀਤ ਬੌਬੀ, ਰਾਜ ਕੁਮਾਰ ਡਕਾਲਾ, ਕਮਲਦੀਪ ਗਿੱਲ, ਗੁਰਇਕਬਾਲ ਸੰਧੂ ਅਤੇ ਇੰਦਰਪਾਲ ਧਾਲ਼ੀਵਾਲ ਸਮੇਤ ਇਸ ਜਥੇਬੰਦੀ ਦੇ ਹੋਰ ਨੁਮਾਇੰਦੇ ਵੀ ਸ਼ਾਮਲ ਸਨ।