ਖਾਲੀ ਪਲਾਟ ਸਾਫ਼ ਨਾ ਰੱਖਣ ਵਾਲੇ ਮਾਲਕਾਂ ਖ਼ਿਲਾਫ਼ ਕਾਰਵਾਈ ਹੋਵੇਗੀ
ਪਟਿਆਲਾ ਸ਼ਹਿਰ ਵਿੱਚ ਵਧ ਰਹੀ ਗੰਦਗੀ ਅਤੇ ਮੱਛਰਾਂ ਕਹਿਰ ਨੂੰ ਦੇਖਦੇ ਹੋਏ ਨਗਰ ਨਿਗਮ ਨੇ ਖਾਲੀ ਪਲਾਟ ਸਾਫ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਖਾਲੀ ਪਲਾਟਾਂ ਵਿੱਚ ਕੂੜਾ ਅਤੇ ਪਾਣੀ ਇਕੱਠਾ ਹੋਣ ਕਰ ਕੇ ਸ਼ਹਿਰ ਵਿੱਚ ਬਿਮਾਰੀਆਂ ਦੇ ਮਾਮਲੇ ਵਧ ਰਹੇ...
Advertisement
ਪਟਿਆਲਾ ਸ਼ਹਿਰ ਵਿੱਚ ਵਧ ਰਹੀ ਗੰਦਗੀ ਅਤੇ ਮੱਛਰਾਂ ਕਹਿਰ ਨੂੰ ਦੇਖਦੇ ਹੋਏ ਨਗਰ ਨਿਗਮ ਨੇ ਖਾਲੀ ਪਲਾਟ ਸਾਫ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਖਾਲੀ ਪਲਾਟਾਂ ਵਿੱਚ ਕੂੜਾ ਅਤੇ ਪਾਣੀ ਇਕੱਠਾ ਹੋਣ ਕਰ ਕੇ ਸ਼ਹਿਰ ਵਿੱਚ ਬਿਮਾਰੀਆਂ ਦੇ ਮਾਮਲੇ ਵਧ ਰਹੇ ਹਨ। ਅੱਜ ਨਿਗਮ ਦਫਤਰ ਵਿੱਚ ਅਧਿਕਾਰੀਆਂ ਤੇ ਕੁਝ ਕੌਂਸਲਰਾਂ ਨਾਲ ਮੀਟਿੰੰਗ ਦੌਰਾਨ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਬਹੁਤ ਸਾਰੇ ਖਾਲੀ ਪਲਾਟਾਂ ਵਿੱਚ ਇਲਾਕੇ ਦੇ ਲੋਕ ਕੂੜਾ ਸੁੱਟ ਦਿੰਦੇ ਹਨ, ਜਿਸ ਨਾਲ ਨਾ ਸਿਰਫ ਬਦਬੂ ਪੈਦਾ ਹੁੰਦੀ ਹੈ ਸਗੋਂ ਡੇਂਗੂ, ਮਲੇਰੀਆ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਵੀ ਵਧਦਾ ਹੈ। ਨਿਗਮ ਨੇ ਪਲਾਟ ਮਾਲਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੇ ਪਲਾਟ ਸਾਫ਼ ਨਹੀਂ ਕੀਤਾ ਤਾਂ ਉਨ੍ਹਾਂ ’ਤੇ ਜੁਰਮਾਨਾ ਲਗਾਇਆ ਜਾਵੇਗਾ ਅਤੇ ਸਫ਼ਾਈ ਦਾ ਖ਼ਰਚਾ ਵੀ ਉਨ੍ਹਾਂ ਤੋਂ ਹੀ ਵਸੂਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਖਾਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
Advertisement
Advertisement