ਮੁਲਜ਼ਮਾਂ ਨੇ ਤਨਖ਼ਾਹ ਲਈ ਲਾਇਆ ਧਰਨਾ
ਕਰਮਚਾਰੀਆਂ ਵੱਲੋਂ ਆਪਣੀ ਤਨਖਾਹ ਨਾ ਵਧਾਉਣ ਵਿਰੁੱਧ ਏ ਬੀ ਆਈ ਐੱਸ ਫੂਡਜ਼ ਐਂਡ ਪ੍ਰੋਟੀਨਿਸ ਪ੍ਰਾਈਵੇਟ ਲਿਮਟਿਡ ਫੈਕਟਰੀ ਸੰਧਾਰਸੀ ਦੇ ਬਾਹਰ ਅਣਮਿਸੇ ਸਮੇਂ ਲਈ ਧਰਨਾ ਲਾਇਆ ਗਿਆ ਹੈ। ਕਰਮਚਾਰੀਆਂ ਨੇ ਫੈਕਟਰੀ ਸੁਪਰਵਾਈਜ਼ਰ ਸੁਨੀਲ ਕੁਮਾਰ ਦੀ ਅਗਵਾਈ ਹੇਠ ਫੈਕਟਰੀ ਦੇ ਗੇਟ ਦੇ...
Advertisement
ਕਰਮਚਾਰੀਆਂ ਵੱਲੋਂ ਆਪਣੀ ਤਨਖਾਹ ਨਾ ਵਧਾਉਣ ਵਿਰੁੱਧ ਏ ਬੀ ਆਈ ਐੱਸ ਫੂਡਜ਼ ਐਂਡ ਪ੍ਰੋਟੀਨਿਸ ਪ੍ਰਾਈਵੇਟ ਲਿਮਟਿਡ ਫੈਕਟਰੀ ਸੰਧਾਰਸੀ ਦੇ ਬਾਹਰ ਅਣਮਿਸੇ ਸਮੇਂ ਲਈ ਧਰਨਾ ਲਾਇਆ ਗਿਆ ਹੈ। ਕਰਮਚਾਰੀਆਂ ਨੇ ਫੈਕਟਰੀ ਸੁਪਰਵਾਈਜ਼ਰ ਸੁਨੀਲ ਕੁਮਾਰ ਦੀ ਅਗਵਾਈ ਹੇਠ ਫੈਕਟਰੀ ਦੇ ਗੇਟ ਦੇ ਬਾਹਰ ਕੰਮ ਬੰਦ ਕਰਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਉਹ ਮੁੱਖ ਤੌਰ ’ਤੇ ਆਪਣੀਆਂ ਤਨਖਾਹਾਂ ਵਧਾਉਣ ਦੀ ਮੰਗ ਕਰ ਰਹੇ ਹਨ।
ਉਧਰ ਫੈਕਟਰੀ ਦੇ ਐੱਚ ਆਰ ਅਫਸਰ ਈਸ਼ਵਰ ਸਿੰਘ ਮੁਤਾਬਕ ਪ੍ਰਦਰਸ਼ਨਕਾਰੀ ਮਜ਼ਦੂਰ ਪਿੰਡ ਸੰਧਾਰਸੀ ਵਿੱਚ ਕਿਰਾਏ ’ਤੇ ਰਹਿ ਰਹੇ 35/40 ਪਰਵਾਸੀ ਮਜ਼ਦੂਰਾਂ ਨੂੰ ਧਮਕੀਆਂ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਫੈਕਟਰੀ ਵਿੱਚ ਕੰਮ ’ਤੇ ਨਾ ਜਾਣ ਦੀ ਚਿਤਾਵਨੀ ਦੇ ਰਹੇ ਹਨ। ਇਸ ਨਾਲ ਪਰਵਾਸੀ ਮਜ਼ਦੂਰਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਅਤੇ ਦੋਵਾਂ ਸਮੂਹਾਂ ਵਿਚਕਾਰ ਕਿਸੇ ਵੀ ਸਮੇਂ ਝੜਪ ਹੋਣ ਦੀ ਸੰਭਾਵਨਾ ਹੈ।
Advertisement
Advertisement
