ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਆਪ’ ਦੀ ਸੂਬਾਈ ਮਹਿਲਾ ਵਿੰਗ ਦੀ ਪ੍ਰਧਾਨ ਪ੍ਰੀਤੀ ਮਲਹੋਤਰਾ ਨੂੰ ਅਹੁਦੇ ਤੋਂ ਹਟਾਇਆ

ਪਾਰਟੀ ਖ਼ਿਲਾਫ਼ ਧਰਨਾ ਲਾਉਣ ਦੇ ਮਾਮਲੇ ’ਚ ਹੋਈ ਕਾਰਵਾਈ
ਪਟਿਆਲਾ ’ਚ ‘ਆਪ’ ਖ਼ਿਲਾਫ਼ ਧਰਨਾ ਦਿੰਦੀਆਂ ਹੋਈਆਂ ਪਾਰਟੀ ਦੀਆਂ ਮਹਿਲਾ ਵਰਕਰਾਂ। -ਫੋਟੋ: ਰਾਜੇਸ਼ ਸੱਚਰ
Advertisement

ਸਰਬਜੀਤ ਸਿੰਘ ਭੰਗੂ

ਪਟਿਆਲਾ, 1 ਜੂਨ

Advertisement

ਆਮ ਆਦਮੀ ਪਾਰਟੀ ਦੀ ਸੂਬਾਈ ਮਹਿਲਾ ਵਿੰਗ ਦੀ ਪ੍ਰਧਾਨ ਪ੍ਰੀਤੀ ਮਲਹੋਤਰਾ ਦੀ ਅਗਵਾਈ ਹੇਠ ਅੱਜ ਆਪਣੀ ਪਾਰਟੀ ਖ਼ਿਲਾਫ਼ ਧਰਨਾ ਦਿੱਤਾ ਗਿਆ। ਉਨ੍ਹਾਂ ‘ਪੰਜਾਬ ਬਚਾਓ ਦਿੱਲੀ ਵਾਲੇ ਭਜਾਓ’ ਦੇ ਲਾਏ ਨਾਅਰੇ। ਉਧਰ ‘ਆਪ’ ਹਾਈ ਕਮਾਨ ਨੇ ਧਰਨਾ ਲਾਉਣ ਦੇ ਮਾਮਲੇ ’ਚ ਪ੍ਰੀਤੀ ਮਲਹੋਤਰਾ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਇਹ ਜ਼ਿੰਮੇਵਾਰੀ ਹੁਣ ਮਹਿਲਾ ਵਿੰਗ ਦੀ ਮੀਤ ਪ੍ਰਧਾਨ ਅਮਨਦੀਪ ਕੌਰ ਨੂੰ ਦਿੱਤੀ ਹੈ।

Advertisement