ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦਾ ਲਾਭ ਨਹੀਂ ਲੈ ਸਕੀ ‘ਆਪ’ ਸਰਕਾਰ: ਚੰਦੂਮਾਜਰਾ
ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਮਿਲ ਕੇ ਹੁੱਡਾ ਸਰਕਾਰ ਸਮੇਂ ਸੈਂਟਰਲ ਵਾਟਰ ਕਮਿਸ਼ਨ ਕੋਲ ਪਾਈ ਪਟੀਸ਼ਨ ਵਾਪਸ ਕਰਵਾਉਣ ਲਈ ਦਬਾਅ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਹਾ ਕਿ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦਾ ‘ਆਪ’ ਸਰਕਾਰ ਲਾਭ ਨਹੀਂ ਲੈ ਸਕੇ ਕਿਉਂਕਿ ਸੀਨੀਅਰ ਵਜ਼ੀਰ ਤੇ ਅਧਿਕਾਰੀ ਸਹੀ ਤਰੀਕੇ ਨਾਲ ਉਨ੍ਹਾਂ ਸਾਹਮਣੇ ਕੇਸ ਰੱਖਣ ਵਿੱਚ ਅਸਫ਼ਲ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕਰਨ ਸਿੰਘ ਡੀਟੀਓ ਨੇ ਕਿਹਾ ਕਿ ਐਕਸਪ੍ਰੈੱਸਵੇਅ ਦੀ ਗਲਤ ਡਿਜ਼ਾਇਨਿੰਗ ਲੋਕ ਦੀ ਬਰਾਬਰੀ ਦਾ ਵੱਡਾ ਕਾਰਨ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਐਕਸਪ੍ਰੈਸਵੇਅ ਦੇ ਨਿਰਮਾਣ ਦੌਰਾਨ ਘੱਗਰ ਦੇ ਕੰਮਜ਼ੋਰ ਹੋਏ ਬੰਨ੍ਹ ਦੀ ਜਾਂਚ ਕਰਵਾਕੇ ਜ਼ਿਮੇਵਾਰ ਅਧਿਕਾਰੀਆਂ ਤੇ ਵਿਅਕਤੀਆਂ ਖਿਲਾਫ ਬਣਦੀ ਕਾਰਵਾਈ ਕਰੇ। ਇਸ ਮੌਕੇ ਪ੍ਰਿੰਸੀਪਲ ਮੋਹਨ ਲਾਲ, ਦਰਸ਼ਨ ਸਿੰਘ ਢਿੱਲੋ, ਦਲਜੀਤ ਸਿੰਘ ਰਸੋਲੀ, ਸੰਦੀਪ ਸਿੰਘ ਸਰਪੰਚ ਤੇਈਪੁਰ, ਹਰਦੀਪ ਸਿੰਘ ਸਾਗਰਾ, ਪੂਰਨ ਸਿੰਘ, ਜੋਗਿੰਦਰ ਸਿੰਘ ਵਿਰਕ, ਹਰਭਜਨ ਸਿੰਘ ਜੰਮੂ, ਗੁਰਚਰਨ ਸਿੰਘ, ਅੰਗਰੇਜ ਸਿੰਘ, ਗੁਰਮੀਤ ਸਿੰਘ ਸਰਪੰਚ ਦੈੜ, ਬਲਜਿੰਦਰ ਸਿੰਘ ਅਤੇ ਰਜਿੰਦਰ ਸਿੰਘ ਹਾਜ਼ਰ ਸਨ।