ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਆਪ’ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ: ਬਾਂਸਲ

ਟਰੇਡ ਵਿੰਗ ਵੱਲੋਂ ਮੀਟਿੰਗ ਵਿੱਚ ਕਈ ਨੁਕਤਿਆਂ ’ਤੇ ਚਰਚਾ
ਟਰੇਡ ਵਿੰਗ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਗੁਰਪ੍ਰੀਤ ਸਿੰਘ ਧਮੌਲੀ। -ਫੋਟੋ: ਮਿੱਠਾ
Advertisement
ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਦੀ ਮੀਟਿੰਗ ਐੱਮਐੱਲਏ ਦਫ਼ਤਰ ਵਿੱਚ ਹਲਕਾ ਪ੍ਰਧਾਨ ਟਰੇਡ ਵਿੰਗ ਟਿੰਕੂ ਬਾਂਸਲ ਦੀ ਅਗਵਾਈ ਹੇਠ ਹੋਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਟਰੇਡ ਵਿੰਗ ਗੁਰਪ੍ਰੀਤ ਸਿੰਘ ਧਮੌਲੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਬਲਾਕ ਪ੍ਰਧਾਨਾਂ ਅਤੇ ਵਪਾਰੀਆਂ ਨਾਲ ਗੱਲਬਾਤ ਕੀਤੀ ਅਤੇ ਪਾਰਟੀ ਅਤੇ ਪੰਜਾਬ ਸਰਕਾਰ ਦੀਆਂ ਵਪਾਰੀ-ਮਿੱਤਰ ਨੀਤੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਪਾਰੀਆਂ ਨਾਲ ਸਲਾਹ-ਮਸ਼ਵਰਾ ਕਰ ਕੇ ਹੀ ਨਵੀਆਂ ਨੀਤੀਆਂ ਤਿਆਰ ਕਰਦੀ ਹੈ ਅਤੇ ਅੱਗੇ ਵੀ ਵਪਾਰੀਆਂ ਦੇ ਹਿੱਤਾਂ ਦੀ ਰੱਖਿਆ ਲਈ ਵਚਨਬੱਧ ਰਹੇਗੀ। ਉਨ੍ਹਾਂ ਭਰੋਸਾ ਦਿਵਾਇਆ ਕਿ ਸਰਕਾਰ ਵਪਾਰੀ ਵਰਗ ਦੀਆਂ ਜਾਇਜ਼ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ’ਤੇ ਕਰਵਾਏਗੀ। ਇਸ ਮੌਕੇ ਸੰਗਠਨ ਇੰਚਾਰਜ ਰਿਤੇਸ਼ ਬਾਂਸਲ, ਐੱਮ ਸੀ ਵਿਕਰਮ ਸਿੰਘ ਕੰਡੇ ਵਾਲਾ, ਵਪਾਰ ਮੰਡਲ ਰਾਜਪੁਰਾ ਦੇ ਪ੍ਰਧਾਨ ਰਮੇਸ਼ ਪਹੂਜਾ, ਚੇਅਰਮੈਨ ਯਸ਼ਪਾਲ ਸਿੰਧੀ, ਸੀਨੀਅਰ ਆਗੂ ਡਾ. ਚਰਨਕਮਲ ਸਿੰਘ, ਸੁਮਿਤ ਬਖ਼ਸ਼ੀ, ਸਚਿਨ ਮਿੱਤਲ, ਸੋਹਣ ਸਿੰਘ, ਗੁਰਵਿੰਦਰ ਸਿੰਘ ਟੋਨੀ, ਅਮਨ ਸੈਣੀ, ਰੋਹਿਤ, ਜਨਕ ਰਾਜ, ਨਿਰਮਲ ਸਿੰਘ ਬਿੱਟੂ, ਰਵਿੰਦਰ ਕੁਮਾਰ ਤੇ ਜਸਵੀਰ ਸਿੰਘ ਚੀਮਾ ਸਮੇਤ ਕਈ ਵਪਾਰੀ ਮੌਜੂਦ ਸਨ।

 

Advertisement

Advertisement
Show comments