ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਿਸਾਨ ਮੇਲੇ ’ਚ ਵੱਡੀ ਗਿਣਤੀ ਕਿਸਾਨਾਂ ਦੇ ਪਹੁੰਚਣ ਦੀ ਸੰਭਾਵਨਾ: ਬੈਦਵਾਨ

ਦਰਸ਼ਨ ਸਿੰਘ ਮਿੱਠਾ ਰਾਜਪੁਰਾ, 30 ਅਗਸਤ ਸੂਬਾ ਸਰਕਾਰ ਵੱਲੋਂ ਤਿੰਨ ਸਫ਼ਲ ਕਿਸਾਨ ਮੇਲੇ ਲਗਾਉਣ ਤੋਂ ਬਾਅਦ ਹੁਣ ਚੌਥਾ ਕਿਸਾਨ ਮੇਲਾ 2 ਅਤੇ 3 ਸਤੰਬਰ ਨੂੰ ਰਾਜਪੁਰਾ ਸ਼ਹਿਰ ਦੀ ਦਾਣਾ ਮੰਡੀ ਵਿੱਚ ਲਗਾਇਆ ਜਾਵੇਗਾ। ਮੇਲੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ,...
ਮੇਲੇ ਦਾ ਪੋਸਟਰ ਜਾਰੀ ਕਰਦੇ ਹੋਏ ਵਿਧਾਇਕਾ ਨੀਨਾ ਮਿੱਤਲ।
Advertisement

ਦਰਸ਼ਨ ਸਿੰਘ ਮਿੱਠਾ

ਰਾਜਪੁਰਾ, 30 ਅਗਸਤ

Advertisement

ਸੂਬਾ ਸਰਕਾਰ ਵੱਲੋਂ ਤਿੰਨ ਸਫ਼ਲ ਕਿਸਾਨ ਮੇਲੇ ਲਗਾਉਣ ਤੋਂ ਬਾਅਦ ਹੁਣ ਚੌਥਾ ਕਿਸਾਨ ਮੇਲਾ 2 ਅਤੇ 3 ਸਤੰਬਰ ਨੂੰ ਰਾਜਪੁਰਾ ਸ਼ਹਿਰ ਦੀ ਦਾਣਾ ਮੰਡੀ ਵਿੱਚ ਲਗਾਇਆ ਜਾਵੇਗਾ। ਮੇਲੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਕਿਸਾਨ ਆਗੂ ਰਾਕੇਸ਼ ਟਕੈਤ, ਮੰਤਰੀ ਡਾ. ਬਲਜੀਤ ਕੌਰ, ਗੁਰਮੀਤ ਸਿੰਘ ਖੁੱਡੀਆਂ, ਗੁਰਮੀਤ ਸਿੰਘ ਮੀਤ ਹੇਅਰ, ਨੀਨਾ ਮਿੱਤਲ, ਗੁਰਲਾਲ ਸਿੰਘ, ਬਲਤੇਜ ਪੰਨੂ ਉਚੇਚੇ ਤੌਰ ’ਤੇ ਪਹੁੰਚਣਗੇ। ਇਹ ਜਾਣਕਾਰੀ ਦਾਣਾ ਮੰਡੀ ਦੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ ਹਰ ਤਰ੍ਹਾਂ ਦੇ ਸੰਦ, ਬੀਜ, ਦਵਾਈਆਂ ਆਦਿ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ ਅਤੇ ਇਸ ਵਿੱਚ 100 ਤੋਂ ਵੀ ਵੱਧ ਰਾਸ਼ਟਰੀ ਅੰਤਰਰਾਸ਼ਟਰੀ ਕੰਪਨੀਆਂ ਹਿੱਸਾ ਲੈਣਗੀਆਂ। ਇਸ ਦੇ ਨਾਲ ਹੀ ਸਭਿਆਚਾਰਕ ਪ੍ਰੋਗਰਾਮ ਵੀ ਹੋਣਗੇ ਜਿਨ੍ਹਾਂ ਵਿੱਚ ਜਸਵਿੰਦਰ ਬਰਾੜ, ਦੀਪਕ ਢਿੱਲੋਂ, ਹਸਨ ਮਾਣਕ, ਜੋਬਨ ਸੰਧੂ, ਗੈਵੀ ਵਿਰਕ, ਮਾਨੀ ਕੇ ਗਿੱਲ, ਜਾਰਾ ਗਿੱਲ, ਜੁਗਨੀ ਢਿੱਲੋਂ ,ਕਰਮ ਬਰਾੜ ਅਤੇ ਹੋਰ ਗਾਇਕ ਆਪਣੀ ਗਾਇਕੀ ਪੇਸ਼ ਕਰਨਗੇ।

Advertisement
Show comments