ਕਿਰਤ ਕਾਨੂੰਨ ਵਾਪਸ ਕਰਾਉਣ ਲਈ ਇਕਜੁੱਟ ਹੋਣ ਦਾ ਸੱਦਾ
ਆਈ ਡੀ ਪੀ ਵੱਲੋਂ 6 ਨਵੰਬਰ ਤੋਂ ਸ਼ੁਰੂ ਪੰਜਾਬ ਦੀ ਹੋਂਦ ਬਚਾਉਣ ਦਾ ਹੋਕਾ ਦਿੰਦਾ ਹੋਇਆ ਕਾਫਲਾ ਅੱਜ ਪਟਿਆਲਾ ਜ਼ਿਲ੍ਹੇ ਦੇ ਭਾਦਸੋਂ ਖੇਤਰ ਵਿਚਲੇ ਪਿੰਡ ਕੈਦੂਪੁਰ, ਖੁਰਦ, ਧੰਗੇੜਾ ਅਤੇ ਸਹੌਲੀ ਪੁੱਜਿਆ। ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸੀਨੀਅਰ ਪੱਤਰਕਾਰ ਅਤੇ ਉੱਘੇ ਚਿੰਤਕ...
Advertisement
ਆਈ ਡੀ ਪੀ ਵੱਲੋਂ 6 ਨਵੰਬਰ ਤੋਂ ਸ਼ੁਰੂ ਪੰਜਾਬ ਦੀ ਹੋਂਦ ਬਚਾਉਣ ਦਾ ਹੋਕਾ ਦਿੰਦਾ ਹੋਇਆ ਕਾਫਲਾ ਅੱਜ ਪਟਿਆਲਾ ਜ਼ਿਲ੍ਹੇ ਦੇ ਭਾਦਸੋਂ ਖੇਤਰ ਵਿਚਲੇ ਪਿੰਡ ਕੈਦੂਪੁਰ, ਖੁਰਦ, ਧੰਗੇੜਾ ਅਤੇ ਸਹੌਲੀ ਪੁੱਜਿਆ। ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸੀਨੀਅਰ ਪੱਤਰਕਾਰ ਅਤੇ ਉੱਘੇ ਚਿੰਤਕ ਹਮੀਰ ਸਿੰਘ ਨੇ ਕਿਰਤ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਲੋਕਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਤਹਿਤ ਫੈਕਟਰੀਆਂ ਵਿੱਚੋਂ ਮਜ਼ਦੂਰ ਜਬਰੀ ਹਟਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕ ਹਿਤਾਂ ਲਈ ਪੰਚਾਇਤਾਂ ਤੋਂ ਲਈਆਂ ਜ਼ਮੀਨਾਂ ਵੇਚੀਆਂ ਜਾ ਰਹੀਆਂ ਹਨ। ਪਟਿਆਲਾ ਵਿੱਚ ਬਿਜਲੀ ਬੋਰਡ ਦੀ 90 ਏਕੜ, ਲੁਧਿਆਣਾ ਵਿੱਚ ਖੇਤੀਬਾੜੀ ਯੂਨੀਵਰਸਿਟੀ ਦੀ 1250 ਏਕੜ ਜ਼ਮੀਨ ਵੇਚਣ ਦੀ ਤਿਆਰੀ ਹੈ। ਆਈ ਡੀ ਪੀ ਦੇ ਸੂਬਾ ਆਗੂ ਗੁਰਮੀਤ ਸਿੰਘ ਥੂਹੀ, ਕੁਲਵਿੰਦਰ ਕੌਰ ਰਾਮਗੜ੍ਹ, ਸਨੀਤਾ ਰਾਣੀ ਕੈਦੂਪੁਰ, ਅਵਤਾਰ ਸਿੰਘ ਅਗੇਤੀ, ਪਰਵਿੰਦਰ ਕੌਰ ਤੇ ਵਿੱਕੀ ਰਾਮਗੜ੍ਹ ਨੇ ਸੰਬੋਧਨ ਕੀਤਾ।
Advertisement
Advertisement
