ਕੈਂਸਰ ਕੇਅਰ ਕੈਂਪ ਵਿੱਚ 750 ਵਿਅਕਤੀਆਂ ਦੀ ਜਾਂਚ
ਐੱਸਬੀਆਈ ਕਾਰਡ ਵੱਲੋਂ ਕੈਂਸਰ ਖਿਲਾਫ਼ ਵਿੱਢੀ ਜੰਗ ਤਹਿਤ ਸੰਗਰੂਰ ਵਰਲਡ ਕੈਂਸਰ ਕੇਅਰ ਦੀ ਸਹਾਇਤਾ ਨਾਲ ਮੁਫ਼ਤ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ ਲਾਇਆ ਗਿਆ। ਵਰਲਡ ਕੈਂਸਰ ਕੇਅਰ ਦੇ ਗਲੋਬਲ ਅਬੈਂਸਡਰ ਡਾ. ਕੁਲਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਕੈਂਸਰ ਦੇ ਲੱਛਣਾਂ ਨੂੰ...
Advertisement
ਐੱਸਬੀਆਈ ਕਾਰਡ ਵੱਲੋਂ ਕੈਂਸਰ ਖਿਲਾਫ਼ ਵਿੱਢੀ ਜੰਗ ਤਹਿਤ ਸੰਗਰੂਰ ਵਰਲਡ ਕੈਂਸਰ ਕੇਅਰ ਦੀ ਸਹਾਇਤਾ ਨਾਲ ਮੁਫ਼ਤ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ ਲਾਇਆ ਗਿਆ। ਵਰਲਡ ਕੈਂਸਰ ਕੇਅਰ ਦੇ ਗਲੋਬਲ ਅਬੈਂਸਡਰ ਡਾ. ਕੁਲਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਕੈਂਸਰ ਦੇ ਲੱਛਣਾਂ ਨੂੰ ਪਹਿਲਾਂ ਹੀ ਪਹਿਚਾਣ ਲਿਆ ਜਾਵੇ ਤਾਂ ਕੈਂਸਰ ਬਣਨ ਤੋਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਹੈ ਕਿ ਅਗਸਤ ਮਹੀਨੇ ਵਿੱਚ ਐਸ.ਬੀ.ਆਈ. ਕਾਰਡ ਐਂਡ ਪੇਮੈਂਟ ਸਰਵਿਸਜ਼ ਲਿਮਟਿਡ ਦੀ ਸਹਾਇਤਾ ਨਾਲ ਸੰਗਰੂਰ ਜ਼ਿਲ੍ਹੇ ’ਚ 16 ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਵਰਲਡ ਕੈਂਸਰ ਕੇਅਰ ਦੇ ਪੰਜਾਬ ਚੈਪਟਰ ਦੇ ਡਾਇਰੈਕਟਰ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਲਗਾਏ ਜਾ ਰਹੇ ਹਨ। ਗੁਰੂਕੁਲ ਗਲੋਬਲ ਕਰੇਜਾ ਸਕੂਲ ਦੇ ਡਾਇਰੈਕਟਰ ਸ਼ਮਸ਼ੇਰ ਸਿੰਘ ਹੁੰਦਲ ਨੇ ਦੱਸਿਆ ਹੈ ਕਿ ਗੁਰਦੁਆਰਾ ਖਨੌਰੀ ਦੇ ਕੈਂਪ ਵਿੱਚ ਕੈਂਸਰ ਅਵੇਅਰਨੈਸ, ਪੀਐਸਏ ਟੈਸਟ, ਬਲੱਡ ਕੈਂਸਰ ਦੀ ਜਾਂਚ, ਮੂੰਹ, ਗਲੇ, ਹੱਡੀਆਂ, ਔਰਤਾਂ ਦੀ ਛਾਤੀ ਲਈ ਮੈਮੋਗ੍ਰਾਫੀ ਟੈਸਟ ਅਤੇ ਕੈਂਸਰ ਮਰੀਜ਼ਾਂ ਨੂੰ ਸਹੀ ਸਲਾਹ ਦਿੱਤੀ ਗਈ। ਕੈਂਪ ਦੌਰਾਨ ਵਰਲਡ ਕੈਂਸਰ ਕੇਅਰ ਸੁਸਾਇਟੀ ਦੀਆਂ ਡਾਕਟਰਾਂ ਦੀਆਂ ਬੱਸਾਂ ਵਿੱਚ ਮਾਹਿਰ ਡਾਕਟਰ ਤੇ ਅਤਿ ਆਧੁਨਿਕ ਉਪਕਰਨ ਮੌਜੂਦ ਸੀ। ਡਾ. ਜਗਜੀਤ ਸਿੰਘ ਧੂਰੀ ਦੱਸਿਆ ਹੈ ਕਿ ਅੱਜ ਦੇ ਕੈਂਪ ਵਿੱਚ 745 ਦੇ ਕਰੀਬ ਮਰੀਜ਼ਾਂ ਨੇ ਟੈਸਟ ਕਰਵਾਏ ਹਨ। ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ ਦੇ ਮੁਖੀ ਬਾਬਾ ਪਵਿੱਤਰ ਸਿੰਘ ਵੱਲੋਂ ਸਕੂਲ ਮੈਨੇਜਮੈਂਟ ਨੂੰ ਸਿਰੋਪੇ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਨਿਧਾਨ ਸਿੰਘ ਜੈਖਰ, ਰੀਨਾ ਚੀਮਾ, ਰਾਜਦੀਪ ਸਿੰਘ ਤੇ ਸੁਖਵਿੰਦਰ ਸਿੰਘ ਹਾਜ਼ਰ ਸਨ।
Advertisement
Advertisement