ਮਿੱਲ ’ਚੋਂ 45 ਕੁਇੰਟਲ ਝੋਨਾ ਚੋਰੀ
ਘੱਗਾ ਪੁਲੀਸ ਨੇ ਸਮਾਣਾ-ਪਾਤੜਾਂ ਸੜਕ ’ਤੇ ਸਥਿਤ ਇੱਕ ਰਾਈਸ ਮਿੱਲ ਵਿੱਚੋਂ ਝੋਨੇ ਨਾਲ ਭਰੇ 120 ਬੈਗ (ਕੁੱਲ 45 ਕੁਇੰਟਲ ਝੋਨਾ) ਇੱਕ ਗੱਡੀ ਵਿੱਚ ਲੱਦ ਕੇ ਚੋਰੀ ਕਰਕੇ ਲੈ ਜਾਣ ਦੇ ਦੋਸ਼ ਹੇਠ 5 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਘੱਗਾ...
Advertisement
ਘੱਗਾ ਪੁਲੀਸ ਨੇ ਸਮਾਣਾ-ਪਾਤੜਾਂ ਸੜਕ ’ਤੇ ਸਥਿਤ ਇੱਕ ਰਾਈਸ ਮਿੱਲ ਵਿੱਚੋਂ ਝੋਨੇ ਨਾਲ ਭਰੇ 120 ਬੈਗ (ਕੁੱਲ 45 ਕੁਇੰਟਲ ਝੋਨਾ) ਇੱਕ ਗੱਡੀ ਵਿੱਚ ਲੱਦ ਕੇ ਚੋਰੀ ਕਰਕੇ ਲੈ ਜਾਣ ਦੇ ਦੋਸ਼ ਹੇਠ 5 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਘੱਗਾ ਪੁਲੀਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸਮਾਣਾ-ਪਾਤੜਾਂ ਰੋਡ ’ਤੇ ਸਥਿਤ ਸੰਗਮ ਰਾਈਸ ਮਿੱਲ ਦੇ ਮੈਨੇਜਰ ਗੁਰਦੀਪ ਸਿੰਘ ਵਾਸੀ ਪਿੰਡ ਕਕਰਾਲਾ ਭਾਈਕਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਮਿੱਲ ਦੇ ਚੌਕੀਦਾਰ ਬਿੰਦਰ ਸਿੰਘ ਨੇ ਉਸ ਨੂੰ ਦੱਸਿਆ ਕਿ 28-29 ਅਕਤੂਬਰ ਦੀ ਦਰਮਿਆਨੀ ਰਾਤ ਦੌਰਾਨ ਸੋਨੂੰ ਵਾਸੀ ਪਿੰਡ ਹਮਝੜੀ, ਰਿੰਕੂ, ਸਨੀ, ਰੌਬਿਨ, ਲਖਬੀਰ ਸਿੰਘ ਵਾਸੀ ਅਨੰਦ ਬਸਤੀ ਪਾਤੜਾਂ ਉਨ੍ਹਾਂ ਦੇ ਰਾਈਸ ਮਿੱਲ ਵਿੱਚੋਂ 37.500 ਕਿਲੋਗ੍ਰਾਮ ਵਜ਼ਨ ਦੇ 60 ਥੈਲੇ ਇੱਕ ਗੱਡੀ ਵਿੱਚ ਚੋਰੀ ਕਰਕੇ ਲੈ ਗਏ ਅਤੇ 30 ਅਕਤੂਬਰ ਦੀ ਤੜਕੇ ਸਵੇਰ ਵੀ ਇਹੀ ਲੋਕ ਫਿਰ ਤੋਂ ਝੋਨੇ ਨਾਲ ਭਰੇ 60 ਬੈਗ ਚੋਰੀ ਕਰਕੇ ਲੈ ਗਏ।
Advertisement
Advertisement
