ਕੈਂਪ ਵਿੱਚ 300 ਯੂਨਿਟ ਖ਼ੂਨਦਾਨ
ਡੀ ਐੱਸ ਪੀ ਸਤਨਾਮ ਸਿੰਘ ਸੰਘਾ ਦੇ ਪੁੱਤਰ ਮਰਹੂਮ ਏਕਮਵੀਰ ਸਿੰਘ ਦੀ ਯਾਦ ਵਿੱਚ ਅੱਜ ਇੱਥੇ ਖ਼ੂਨਦਾਨ ਕੈਂਪ ਲਾਇਆ ਗਿਆ। ਇਸ ਦੌਰਾਨ 300 ਤੋਂ ਵੀ ਵੱਧ ਨੌਜਵਾਨਾਂ ਨੇ ਖ਼ੂਨਦਾਨ ਕੀਤਾ। ਜ਼ਿਕਰਯੋਗ ਹੈ ਕਿ ਮਾਪਿਆਂ ਦੇ ਇਕਲੌਤੇ ਪੁੱਤ ਏਕਮਵੀਰ ਦੀ ਚਾਰ...
Advertisement
ਡੀ ਐੱਸ ਪੀ ਸਤਨਾਮ ਸਿੰਘ ਸੰਘਾ ਦੇ ਪੁੱਤਰ ਮਰਹੂਮ ਏਕਮਵੀਰ ਸਿੰਘ ਦੀ ਯਾਦ ਵਿੱਚ ਅੱਜ ਇੱਥੇ ਖ਼ੂਨਦਾਨ ਕੈਂਪ ਲਾਇਆ ਗਿਆ। ਇਸ ਦੌਰਾਨ 300 ਤੋਂ ਵੀ ਵੱਧ ਨੌਜਵਾਨਾਂ ਨੇ ਖ਼ੂਨਦਾਨ ਕੀਤਾ। ਜ਼ਿਕਰਯੋਗ ਹੈ ਕਿ ਮਾਪਿਆਂ ਦੇ ਇਕਲੌਤੇ ਪੁੱਤ ਏਕਮਵੀਰ ਦੀ ਚਾਰ ਮਹੀਨੇ ਪਹਿਲਾਂ ਇਕ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਇਸ ਮੌਕੇ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਇਹ ਖੂਨਦਾਨ ਕੈਂਪ ਏਕਮਵੀਰ ਸਿੰਘ ਦੇ ਜਨਮਦਿਨ ਮੌਕੇ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਜਜ਼ਬੇ ਤਹਿਤ ਲਗਾਇਆ ਗਿਆ। ਇਸ ਮੌਕੇ ਟਰੈਫਿਕ ਇੰਚਾਰਜ ਜਪਨਾਮ ਸਿੰਘ ਵਿਰਕ ਤੇ ਸਮਾਜ ਸੈਵੀ ਪਰਮਿੰਦਰ ਭਲਵਾਨ ਸਮੇਤ ਹੋਰ ਨੌਜਵਾਨਾਂ, ਸਮਾਜ ਸੇਵੀਆਂ ਅਤੇ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਿੱਸਾ ਲਿਆ। ਵਿਧਾਇਕ ਨੇ ਖੂਨਦਾਨੀਆਂ ਨੂੰ ਸਰਟੀਫਿਕੇਟ ਵੰਡੇ।
Advertisement
Advertisement
