ਰਾਜਪੁਰਾ ‘ਚ 40 ਗ੍ਰਾਮ ਹੈਰੋਇਨ ਸਮੇਤ 2 ਮੁਲਜ਼ਮ ਗ੍ਰਿਫ਼ਤਾਰ
ਗਸ਼ਤ ਕਰਨ ਗਈ ਪੁਲੀਸ ਪਾਰਟੀ ਨੁੂੰ ਦੋਵਾਂ ਬਾਰੇ ਮਿਲੀ ਸੀ ਜਾਣਕਾਰੀ
Advertisement
ਥਾਣਾ ਸਿਟੀ ਰਾਜਪੁਰਾ ਦੀ ਪੁਲੀਸ ਨੇ ਦੋ ਵਿਅਕਤੀਆਂ ਨੂੰ 40 ਗ੍ਰਾਮ ਹੈਰੋਇਨ , ਨਸ਼ਾ ਤੋਲਣ ਵਾਲਾ ਕੰਡਾ ਅਤੇ 21 ਹਜ਼ਾਰ ਰੁਪਏ ਦੀ ਡਰੱਗ ਮਨੀ ਸਣੇ ਗ੍ਰਿਫ਼ਤਾਰ ਕੀਤਾ ਹੈ। ਇੰਸਪੈਕਟਰ ਕਿਰਪਾਲ ਸਿੰਘ ਮੋਹੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੁਲੀਸ ਪਾਰਟੀ ਸ਼ਹਿਰ ਵਿੱਚ ਗਸ਼ਤ ਕਰ ਰਹੀ ਸੀ ।
ਇਸ ਦੌਰਾਨ ਪੁਲੀਸ ਨੁੂੰ ਜਾਣਕਾਰੀ ਮਿਲੀ ਕਿ ਦੋ ਵਿਅਕਤੀ ਮੁਹੰਮਦ ਉਮਰ ਅਤੇ ਮਨਪ੍ਰੀਤ ਸਿੰਘ ਉਰਫ਼ ਮੰਨਾ ਦੋਵੇ ਮਿਲਕੇ ਨਸ਼ੇ ਦਾ ਕੰਮ ਕਰਦੇ ਹਨ। ਦੋਵੇਂ ਮੁਲਜ਼ਮ ਰਾਜਪੁਰਾ ਦੇ ਹੀ ਵਸਨੀਕ ਹਨ। ਇਹ ਦੋਵੇ ਪਿੰਡ ਜੰਡੋਲੀ ਵਿੱਖੇ ਚਿੱਟਾ ਵੇਚਣ ਦੀ ਤਾਕ ਵਿੱਚ ਸਨ।
Advertisement
ਪੁਲੀਸ ਨੇ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਇਨ੍ਹਾਂ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਕੋਲੋਂ 40 ਗ੍ਰਾਮ ਹੈਰੋਇਨ ਇੱਕ ਨਸ਼ਾ ਤੋਲਣ ਵਾਲਾ ਕੰਡਾ ਅਤੇ 21 ਹਜ਼ਾਰ ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ ਵਧੇਰੇ ਪੁਛਗਿੱਛ ਜਾਰੀ ਹੈ।
Advertisement