ਕੈਂਪ ’ਚ 105 ਮਰੀਜ਼ਾਂ ਦਾ ਚੈੱਕਅੱਪ
ਸਮਾਗਮ ’ਚ ਵਿਜੇਇੰਦਰ ਸਿੰਗਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ
Advertisement
ਆਰਿਆ ਸਮਾਜ ਦੇ ਪ੍ਰਧਾਨ ਯਸ਼ਪਾਲ ਸਿੰਗਲਾ ਦੀ ਅਗਵਾਈ ਵਿੱਚ ਸ਼ੁਰੂ ਹੋਏ ਪੰਜ ਰੋਜ਼ਾ ਕੈਂਪ ਦੇ ਦੂਜੇ ਦਿਨ ਦੀ ਸ਼ੁਰੂਆਤ ਹਰਿਦੁਆਰ ਤੋਂ ਪਹੁੰਚੇ ਵੇਦ ਪ੍ਰਚਾਰਕ ਸਵਾਮੀ ਅਖਿਲੇਸਵਰ ਨੇ ਯੱਗ ਨਾਲ ਕੀਤੀ। ਸਮਾਗਮ ਵਿੱਚ ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾ ਨੇ ਆਪਣੀ ਪਤਨੀ ਦੀਪਾ ਸਿੰਗਲਾ ਨਾਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਉਨ੍ਹਾਂ ਆਰਿਆ ਸਮਾਜ ਦੇ ਕੰਮਾਂ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਆਰਿਆ ਸਮਾਜ ਸਮਾਨਾ ਨੇ ਜਿੱਥੇ ਹਮੇਸਾ ਹੀ ਸਮਾਜ ਸੇਵੀ ਕੰਮਾਂ ਵਿੱਚ ਅੱਗੇ ਰਿਹਾ ਹੈ ਉਥੇ ਦਯਾਨੰਦ ਮਾਡਲ ਹਾਈ ਸਕੂਲ ਨੇ ਸਿੱਖਿਆ ਦੇ ਖੇਤਰ ਵਿੱਚ ਵੀ ਸ਼ਹਿਰ ਸਮਾਣਾ ਦਾ ਨਾਮ ਰੋਸ਼ਨ ਕੀਤਾ ਹੈ। ਇਸ ਉਪਰੰਤ ਵਿਜੇਇੰਦਰ ਸਿੰਗਲਾ ਤੇ ਵਿਸੇਸ਼ ਮਹਿਮਾਨਾਂ ਅਜੈ ਬਾਂਸਲ, ਦਰਸ਼ਨ ਮਿੱਤਲ, ਪ੍ਰਮੋਦ ਸਿੰਗਲਾ ਅਤੇ ਯਸ਼ ਲੂਥਰਾ ਨੇ ਮਾਤਾ ਨੈਣਾਂ ਆਰਿਆ ਧਰਮਸਾਲਾ ਵਿੱਚ ਅਜੈ ਬਾਂਸਲ ਵੱਲੋਂ ਆਪਣੇ ਮਾਤਾ-ਪਿਤਾ ਦੀ ਯਾਦ ਵਿੱਚ ਲਗਾਏ ਦੂਜੇ ਅੱਖਾਂ ਦਾ ਮੁਫਤ ਚੈਕਅੱਪ ਅਤੇ ਅਪਰੇਸ਼ਨ ਕੈਂਪ ਦਾ ਉਦਘਾਟਨ ਕੀਤਾ। ਕੈਂਪ ਵਿੱਚ 105 ਮਰੀਜ਼ਾਂ ਦਾ ਚੈੱਕਅਪ ਡਾ. ਸਮਨ ਗਰਗ ਨੇ ਕੀਤਾ। ਇਸ ਮੌਕੇ ਦਯਾਨੰਦ ਮਾਡਲ ਹਾਈ ਸਕੂਲ ਦੀ ਪ੍ਰਿੰਸੀਪਲ ਅੰਜੂ ਡੈਂਬਲਾ, ਵਿਜੈ ਅਗਰਵਾਲ, ਕੌਂਸਲਰ ਟਿੰਕਾ ਗਜੇਵਾਸ, ਸਵਰਨ ਮਠਾੜੂ, ਨਵੀਨ ਸਿੰਗਲਾ, ਕੁਲਦੀਪ ਦੀਪਾ, ਮੰਤਰੀ ਨਾਰਾਇਣ ਦਾਸ, ਅਸ਼ੋਕ ਗਰਗ, ਸੁਭਾਸ ਸਿੰਗਲਾ, ਰਾਜਿੰਦਰ ਹੈਪੀ, ਰਾਜਿੰਦਰ ਗੁਪਤਾ ਅਤੇ ਧਰਮਪਾਲ ਆਰਿਆ ਹਾਜ਼ਰ ਸਨ।
Advertisement
Advertisement
