ਜ਼ੂਬਿਨ ਨੇ ਨਿੱਜੀ ਸੁਰੱਖਿਆ ਅਧਿਕਾਰੀਆਂ ਨੂੰ ਦਿੱਤੇ ਸਨ ਕੁੱਝ ਪੈਸੇ: ਗਰਿਮਾ ਸੈਕੀਆ
ਗਾਇਕ ਜ਼ੂਬਿਨ ਗਰਗ ਦੀ ਪਤਨੀ ਗਰਿਮਾ ਸੈਕੀਆ ਗਰਗ ਨੇ ਅੱਜ ਕਿਹਾ ਕਿ ਗਾਇਕ ਨੇ ਆਪਣੇ ਦੋ ਨਿੱਜੀ ਸੁਰੱਖਿਆ ਅਧਿਕਾਰੀਆਂ (ਪੀ ਐੱਸ ਓਜ਼) ਨੂੰ ਕੁਝ ਪੈਸੇ ਦਿੱਤੇ ਸਨ ਅਤੇ ਇਸ ਸਬੰਧੀ ਜਾਂਚ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਪੁਲੀਸ ਨੂੰ ਦੋਵੇਂ...
Advertisement
ਗਾਇਕ ਜ਼ੂਬਿਨ ਗਰਗ ਦੀ ਪਤਨੀ ਗਰਿਮਾ ਸੈਕੀਆ ਗਰਗ ਨੇ ਅੱਜ ਕਿਹਾ ਕਿ ਗਾਇਕ ਨੇ ਆਪਣੇ ਦੋ ਨਿੱਜੀ ਸੁਰੱਖਿਆ ਅਧਿਕਾਰੀਆਂ (ਪੀ ਐੱਸ ਓਜ਼) ਨੂੰ ਕੁਝ ਪੈਸੇ ਦਿੱਤੇ ਸਨ ਅਤੇ ਇਸ ਸਬੰਧੀ ਜਾਂਚ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਪੁਲੀਸ ਨੂੰ ਦੋਵੇਂ ਪੀ ਐੱਸ ਓਜ਼ ਨੰਦੇਸ਼ਵਰ ਬੋਰਾ ਅਤੇ ਪ੍ਰਬੀਨ ਬੈਸ਼ਿਆ ਦੇ ਖਾਤਿਆਂ ’ਚੋਂ 1.1 ਕਰੋੜ ਰੁਪਏ ਤੋਂ ਵੱਧ ਦੇ ਵੱਡੇ ਵਿੱਤੀ ਲੈਣ-ਦੇਣ ਦਾ ਪਤਾ ਲੱਗਣ ਮਗਰੋਂ ਦੋਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।ਗਰਿਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜ਼ੁਬੀਨ ਨੇ ਪੀ ਐੱਸ ਓਜ਼ ਨੂੰ ਸਮਾਜ ਸੇਵਾ ਦੇ ਕੰਮਾਂ ਲਈ ਕੁਝ ਪੈਸੇ ਦਿੱਤੇ ਸਨ। ਉਨ੍ਹਾਂ ਕਿਹਾ, ‘ਇਸ ਤੋਂ ਇਲਾਵਾ ਜਾਂਚ ਚੱਲ ਰਹੀ ਹੈ। ਪੀ ਐੱਸ ਓਜ਼ ਕੋਲ ਸਾਰੇ ਬੈਂਕ ਸਟੇਟਮੈਂਟ ਹਨ ਅਤੇ ਉਨ੍ਹਾਂ ਨੇ ਵੱਖ-ਵੱਖ ਲੈਣ-ਦੇਣ ਬਾਰੇ ਇੱਕ ਡਾਇਰੀ ਵੀ ਬਣਾਈ ਹੋਈ ਹੈ।’ ਗਰਿਮਾ ਨੇ ਕਿਹਾ ਕਿ ਉਹ ਜ਼ੁਬੀਨ ਦੇ ਵਿੱਤੀ ਲੈਣ-ਦੇਣ ਬਾਰੇ ਨਹੀਂ ਜਾਣਦੀ। ਇਸੇ ਦੌਰਾਨ ਗਰਿਮਾ ਨੇ ਕਿਹਾ, ‘ਇਸ ਮੁੱਦੇ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ। ਅਸੀਂ ਬਸ ਇਹ ਜਾਣਨਾ ਚਾਹੁੰਦੇ ਹਾਂ ਕਿ ਉਸ ਦਿਨ (ਜ਼ੂਬਿਨ ਦੀ ਮੌਤ ਵਾਲੇ ਦਿਨ) ਉਸ ਨਾਲ ਕੀ ਹੋਇਆ ਸੀ।’
Advertisement
Advertisement