ਜ਼ੂਬਿਨ ਗਰਗ ਮੌਤ ਦਾ ਮਾਮਲਾ: ਕਮਿਸ਼ਨ ਨੇ ਬਿਆਨ ਦਰਜ ਕਰਵਾਉਣ ਦੀ ਮਿਤੀ ਵਧਾਈ
ਗਾਇਕ ਜ਼ੂਬਿਨ ਗਰਗ ਦੀ ਮੌਤ ਦੀ ਜਾਂਚ ਕਰ ਰਹੇ ਕਮਿਸ਼ਨ ਨੇ ਗਾਇਕ ਦੀ ਮੌਤ ਸਬੰਧੀ ਬਿਆਨ ਦਰਜ ਕਰਵਾਉਣ ਦੀ ਆਖਰੀ ਮਿਤੀ 12 ਦਸੰਬਰ ਤਕ ਵਧਾ ਦਿੱਤੀ ਹੈ। ਜਸਟਿਸ ਸੌਮਿੱਤਰਾ ਸੈਕਿਆ ਦੀ ਅਗਵਾਈ ਹੇਠ ਗਠਿਤ ਕਮਿਸ਼ਨ ਨੇ ਤਿੰਨ ਨਵੰਬਰ ਤੋਂ ਜਾਂਚ...
Advertisement
ਗਾਇਕ ਜ਼ੂਬਿਨ ਗਰਗ ਦੀ ਮੌਤ ਦੀ ਜਾਂਚ ਕਰ ਰਹੇ ਕਮਿਸ਼ਨ ਨੇ ਗਾਇਕ ਦੀ ਮੌਤ ਸਬੰਧੀ ਬਿਆਨ ਦਰਜ ਕਰਵਾਉਣ ਦੀ ਆਖਰੀ ਮਿਤੀ 12 ਦਸੰਬਰ ਤਕ ਵਧਾ ਦਿੱਤੀ ਹੈ। ਜਸਟਿਸ ਸੌਮਿੱਤਰਾ ਸੈਕਿਆ ਦੀ ਅਗਵਾਈ ਹੇਠ ਗਠਿਤ ਕਮਿਸ਼ਨ ਨੇ ਤਿੰਨ ਨਵੰਬਰ ਤੋਂ ਜਾਂਚ ਸ਼ੁਰੂ ਕੀਤੀ ਸੀ। ਇਸ ਕਮਿਸ਼ਨ ਦੇ ਮੈਂਬਰ ਆਰੂਪ ਪਾਠਕ ਨੇ ਦੱਸਿਆ ਕਿ ਪਹਿਲਾਂ ਇਸ ਸਬੰਧੀ ਆਖਰੀ ਮਿਤੀ 21 ਨਵੰਬਰ ਸੀ ਜੋ ਹੁਣ ਵਧਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ੂਬਿਨ ਦੀ ਮੌਤ ਦੇ ਮਾਮਲੇ ਵਿਚ ਜਾਣਕਾਰੀ ਰੱਖਣ ਵਾਲੇ ਸਾਰੇ ਜਣੇ 12 ਦਸੰਬਰ ਤਕ ਐਤਵਾਰ ਨੂੰ ਛੱਡ ਕੇ ਆਪਣੇ ਬਿਆਨ ਹਲਫਨਾਮੇ ਰਾਹੀਂ ਦੇ ਸਕਦੇ ਹਨ। ਜ਼ਿਕਰਯੋਗ ਹੈ ਕਿ ਆਸਾਮ ਸਰਕਾਰ ਨੇ 19 ਸਤੰਬਰ ਨੂੰ ਸਿੰਗਾਪੁਰ ਵਿਚ ਭੇਤਭਰੀ ਹਾਲਤ ਵਿਚ ਹੋਈ ਮੌਤ ਦੇ ਮਾਮਲੇ ਵਿਚ ਗੁਹਾਟੀ ਹਾਈ ਕੋਰਟ ਦੇ ਵਰਤਮਾਨ ਜੱਜ ਦੀ ਅਗਵਾਈ ਹੇਠ ਕਮਿਸ਼ਨ ਦਾ ਗਠਨ ਕੀਤਾ ਸੀ। ਪੀਟੀਆਈ
Advertisement
Advertisement
