ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜ਼ੂਬਿਨ ਮੌਤ ਮਾਮਲਾ: ਮੈਨੇਜਰ ਤੇ ਸਮਾਗਮ ਪ੍ਰਬੰਧਕ ਗ੍ਰਿਫ਼ਤਾਰ

ਦੋਵਾਂ ਖ਼ਿਲਾਫ਼ ਗ਼ੈਰ-ਇਰਾਦਤਨ ਹੱਤਿਆ, ਅਪਰਾਧਕ ਸਾਜ਼ਿਸ਼ ਤੇ ਲਾਪ੍ਰਵਾਹੀ ਕਾਰਨ ਮੌਤ ਦਾ ਕੇਸ ਦਰਜ
ਹਵਾਲਾਤ ਵਿੱਚ ਬੰਦ ਜ਼ੂਬਿਨ ਦਾ ਮੈਨੇਜਰ ਸਿਧਾਰਥ ਸ਼ਰਮਾ (ਸੱਜੇ) ਅਤੇ ਸਮਾਗਮ ਦਾ ਪ੍ਰਬੰਧਕ ਸ਼ਿਆਮਕਾਨੂ। -ਫੋਟੋ: ਏਐੱਨਆਈ
Advertisement

ਗਾਇਕ ਜ਼ੂਬਿਨ ਗਰਗ ਦੀ ਪਿਛਲੇ ਮਹੀਨੇ ਸਿੰਗਾਪੁਰ ’ਚ ਹੋਈ ਮੌਤ ਦੇ ਸਬੰਧ ’ਚ ਉਸ ਦੇ ਮੈਨੇਜਰ ਸਿਧਾਰਥ ਸ਼ਰਮਾ ਤੇ ਮੁੱਖ ਪ੍ਰਬੰਧਕ ਸ਼ਿਆਮਕਾਨੂ ਮਹੰਤਾ ਨੂੰ ਅੱਜ ਸਵੇਰੇ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ। ਅਸਾਮ ਪੁਲੀਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਗ਼ੈਰ-ਇਰਾਦਤਨ ਹੱਤਿਆ, ਅਪਰਾਧਿਕ ਸਾਜ਼ਿਸ਼ ਤੇ ਲਾਪ੍ਰਵਾਹੀ ਕਾਰਨ ਮੌਤ ਦਾ ਕੇਸ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰੀ ਮਗਰੋਂ ਦੋਵਾਂ ਨੂੰ ਗੁਹਾਟੀ ਲਿਆਂਦਾ ਗਿਆ ਤੇ ਕਾਮਰੂਪ ਮੁੱਖ ਨਿਆਂਇਕ ਮੈਜਿਸਟਰੇਟ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਸ ਨੇ ਦੋਵਾਂ ਨੂੰ 14 ਦਿਨਾ ਪੁਲੀਸ ਹਿਰਾਸਤ ’ਚ ਭੇਜ ਦਿੱਤਾ। ਸਪੈਸ਼ਲ ਡੀ ਜੀ ਪੀ (ਸੀ ਆਈ ਡੀ) ਮੁੰਨਾ ਪ੍ਰਸਾਦ ਗੁਪਤਾ ਨੇੇ ਕਿਹਾ ਨੇ ਦੱਸਿਆ ਕਿ ਮੌਤ ਦੀ ਜਾਂਚ ਕਾਨੂੰਨ ਮੁਤਾਬਕ ਕੀਤੀ ਜਾਵੇਗੀ। ਉਹ ਜ਼ੂਬਿਨ ਗਰਗ ਦੀ ਮੌਤ ਦੀ ਜਾਂਚ ਲਈ ਕਾਇਮ ਸਿਟ ਦੇ ਮੁਖੀ ਵੀ ਹਨ। ਸ੍ਰੀ ਗੁਪਤਾ ਨੇ ਦੱਸਿਆ ਕਿ ਦੋਵਾਂ ਖ਼ਿਲਾਫ਼ ਇੰਟਰਪੋਲ ਰਾਹੀਂ ‘ਲੁਕਆਊਟ’ ਨੋਟਿਸ ਜਾਰੀ ਕੀਤਾ ਗਿਆ ਸੀ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਦਿੱਲੀ ਹਵਾਈ ਅੱਡੇ ’ਤੇ ਪਹੁੰਚਦਿਆਂ ਹੀ ਮਹੰਤਾ ਨੂੰ ਹਿਰਾਸਤ ’ਚ ਲੈ ਲਿਆ।

ਅਸੀਂ ਜਾਣਨਾ ਚਾਹੁੰਦੇ ਹਾਂ ਜ਼ੂਬਿਨ ਨਾਲ ਆਖਰੀ ਵੇਲੇ ਕੀ ਹੋਇਆ: ਗਰਿਮਾ

Advertisement

ਜ਼ੂਬਿਨ ਗਰਗ ਦੀ ਵਿਧਵਾ ਗਰਿਮਾ ਸੈਕੀਆ ਗਰਗ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਦੋਵਾਂ (ਸ਼ਰਮਾ ਤੇ ਮਹੰਤ) ਨੂੰ ਅਸਾਮ ਲਿਆਂਦਾ ਗਿਆ ਹੈ, ਕਿਉਂਕਿ ਅਸੀਂ ਇਹ ਜਾਣਨ ਦੀ ਉਡੀਕ ਕਰ ਰਹੇ ਹਾਂ ਕਿ ਗਰਗ ਦੇ ਆਖਰੀ ਪਲਾਂ ’ਚ ਉਸ ਨਾਲ ਕੀ ਹੋਇਆ ਸੀ। ਉਹ ਆਪਣੇ ਪਤੀ ਦੀ ਤੇਰ੍ਹਵੀਂ ਲਈ ਜੋਰਹਾਟ ’ਚ ਸਨ।

Advertisement
Show comments