ਜ਼ੂਬਿਨ ਮਾਮਲਾ: ਸਰਕਾਰ ਵੱਲੋਂ ਅਸਾਮ ਪੁਲੀਸ ਦਾ ਡੀਐੱਸਪੀ ਮੁਅੱਤਲ
Zubeen's cousin and Assam Police DSP, arrested in connection with singer's death, suspended ਸਿੰਗਾਪੁਰ ਵਿਚ ਗਾਇਕ ਜ਼ੂਬਿਨ ਗਰਗ ਦੀ ਮੌਤ ਦੇ ਮਾਮਲੇ ਵਿਚ ਅੱਜ ਗ੍ਰਿਫਤਾਰ ਕੀਤੇ ਗਏ ਉਸ ਦੇ ਚਚੇਰੇ ਭਰਾ ਅਤੇ ਅਸਾਮ ਪੁਲੀਸ ਦੇ ਡੀਐੱਸਪੀ ਸੰਦੀਪਨ ਗਰਗ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਅਸਾਮ ਪੁਲੀਸ ਸਰਵਿਸ ਦਾ ਇਹ ਅਧਿਕਾਰੀ ਜ਼ੂਬਿਨ ਨਾਲ ਸਿੰਗਾਪੁਰ ਗਿਆ ਸੀ ਅਤੇ ਕਥਿਤ ਤੌਰ ’ਤੇ ਉਸ ਦੇ ਆਖਰੀ ਪਲਾਂ ਦੌਰਾਨ ਕਿਸ਼ਤੀ ’ਤੇ ਮੌਜੂਦ ਸੀ। ਜ਼ੂਬਿਨ ਗਰਗ ਦੀ 19 ਸਤੰਬਰ ਨੂੰ ਸਮੁੰਦਰ ਵਿੱਚ ਤੈਰਦੇ ਵੇਲੇ ਮੌਤ ਹੋ ਗਈ ਸੀ।
ਜ਼ਿਕਰਯੋਗ ਹੈ ਕਿ ਸੰਦੀਪਨ ਗਰਗ ਕਾਮਰੂਪ ਜ਼ਿਲ੍ਹੇ ਦੇ ਬੋਕੋ-ਚਾਏਗਾਓਂ ਵਿਚ ਐਸਪੀ ਵਜੋਂ ਤਾਇਨਾਤ ਸੀ।
ਕਾਮਰੂਪ ਮੈਟਰੋਪੋਲੀਟਨ ਜ਼ਿਲ੍ਹੇ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (ਸੀਜੇਐਮ) ਨੇ ਉਸ ਨੂੰ ਸੱਤ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਮੁਅੱਤਲੀ ਦੀ ਮਿਆਦ ਦੌਰਾਨ ਸੰਦੀਪਨ ਗਰਗ ਦਾ ਹੈੱਡਕੁਆਰਟਰ ਅਸਾਮ ਪੁਲੀਸ ਹੈੱਡਕੁਆਰਟਰ, ਗੁਹਾਟੀ ਹੋਵੇਗਾ। ਉਸ ਨੂੰ ਭਾਰਤੀ ਨਿਆ ਸੰਹਿਤਾ (ਬੀਐਨਐਸ) ਦੀਆਂ ਵੱਖ-ਵੱਖ ਧਾਰਾਵਾਂ ਕਤਲ,ਅਪਰਾਧਿਕ ਸਾਜ਼ਿਸ਼ ਰਚਣ ਅਤੇ ਲਾਪ੍ਰਵਾਹੀ ਨਾਲ ਮੌਤ ਦਾ ਕਾਰਨ ਬਣਨ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਪੀ.ਟੀ.ਆਈ