Zubeen's death case ਪੰਜ ਮੁਲਜ਼ਮਾਂ ਦੀ ਨਿਆਂਇਕ ਹਿਰਾਸਤ ’ਚ 14 ਦਿਨਾਂ ਦਾ ਵਾਧਾ
Zubeen's death case ਸਥਾਨਕ ਕੋਰਟ ਨੇ ਗਾਇਕ ਜ਼ੂਬਿਨ ਗਰਗ ਦੀ ਮੌਤ ਮਾਮਲੇ ਵਿਚ ਪੰਜ ਮੁਲਜ਼ਮਾਂ ਦੀ ਨਿਆਂਇਕ ਹਿਰਾਸਤ ਵਿਚ 14 ਦਿਨਾਂ ਲਈ ਵਧਾ ਦਿੱਤੀ ਹੈ। ਇਨ੍ਹਾਂ ਪੰਜ ਮੁਲਜ਼ਮਾਂ ਵਿਚ ਨੌਰਥ ਈਸਟ ਇੰਡੀਆ ਫੈਸਟੀਵਲ (NEIF) ਦੇ ਮੁੱਖ ਪ੍ਰਬੰਧਕ ਸ਼ਿਆਮਕਨੂ ਮਹੰਤਾ, ਗਾਇਕ ਦਾ ਮੈਨੇਜਰ ਸਿਧਾਰਥ ਸ਼ਰਮਾ, ਚਚੇਰਾ ਭਰਾ ਤੇ ਪੁਲੀਸ ਅਧਿਕਾਰੀ ਸੰਦੀਪਨ ਗਰਗ ਤੇੇ ਗਾਇਕ ਦਾ ਨਿੱਜੀ ਸੁਰੱਖਿਆ ਅਧਿਕਾਰੀ ਨੰਦੇਸ਼ਵਰ ਬੋਰਾ ਤੇ ਪ੍ਰਬੀਨ ਬੈਸ਼ਿਆ ਸ਼ਾਮਲ ਹਨ। ਇਹ ਸਾਰੇ ਨਿਆਂਇਕ ਹਿਰਾਸਤ ਤਹਿਤ ਬਕਸਾ ਜੇਲ੍ਹ ਵਿਚ ਬੰਦ ਹਨ ਤੇ ਉਨ੍ਹਾਂ ਨੂੰ ਕਾਮਰੂਪ ਮੈਟਰੋਪਾਲਿਟਨ ਦੇ ਚੀਫ਼ ਜੁਡੀਸ਼ਲ ਮੈਜਿਸਟਰੇਟ ਅੱਗੇ ਵਰਚੁਅਲੀ ਪੇਸ਼ ਕੀਤਾ ਗਿਆ ਸੀ।
ਅਧਿਕਾਰੀ ਨੇ ਕਿਹਾ, ‘‘ਪੰਜਾਂ ਮੁਲਜ਼ਮਾਂ ਦੀ ਮੌਜੂਦਾ ਨਿਆਂਇਕ ਹਿਰਾਸਤ ਭਲਕੇ ਖ਼ਤਮ ਹੋ ਜਾਵੇਗੀ। ਉਨ੍ਹਾਂ ਨੂੰ ਵਰਚੁਅਲੀ ਸੀਜੇਐੱਮ ਕੋਲ ਪੇਸ਼ ਕੀਤਾ ਗਿਆ ਹੈ ਤੇ ਉਨ੍ਹਾਂ ਦੀ ਨਿਆਂਇਕ ਹਿਰਾਸਤ 14 ਦਿਨਾਂ ਲਈ ਵਧਾ ਦਿੱਤੀ ਹੈ।’’ ਜ਼ੂਬਿਨ ਗਰਗ ਦੀ 19 ਸਤੰਬਰ ਨੂੰ ਸਿੰਗਾਪੁਰ ਵਿਚ ਸਮੁੰਦਰ ’ਚ ਤਾਰੀਆਂ ਲਾਉਂਦੇ ਮੌਤ ਹੋ ਗਈ ਸੀ। ਗਰਗ ਚੌਥੇ NEIF ਲਈ ਸਿੰਗਾਪੁਰ ਗਿਆ ਸੀ। ਅਸਾਮ ਪੁਲੀਸ ਦੀ ਸੀਆਈਡੀ ਦਹ 10 ਮੈਂਬਰੀ ਵਿਸ਼ੇਸ਼ ਜਾਂਚ ਟੀਮ (SIT) ਮਾਮਲੇ ਦੀ ਜਾਂਚ ਕਰ ਰਹੀ ਹੈ। ਐਸਆਈਟੀ ਦੀ ਅਗਵਾਈ ਕਰ ਰਹੇ ਵਿਸ਼ੇਸ਼ ਡੀਜੀਪੀ ਮੁੰਨਾ ਪ੍ਰਸਾਦ ਗੁਪਤਾ ਨੇ ਜਾਂਚ ਦੇ ਹਿੱਸੇ ਵਜੋਂ ਪਿਛਲੇ ਹਫ਼ਤੇ ਇੱਕ ਹੋਰ ਅਧਿਕਾਰੀ ਨਾਲ ਸਿੰਗਾਪੁਰ ਦਾ ਦੌਰਾ ਕੀਤਾ ਸੀ।
