ਪਵਾਰ ਨੂੰ ਜ਼ੈੱਡ ਪਲੱਸ ਸੁਰੱਖਿਆ
ਨਵੀਂ ਦਿੱਲੀ: ਕੇਂਦਰ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ-ਐੱਸਪੀ) ਦੇ ਮੁਖੀ ਸ਼ਰਦ ਪਵਾਰ ਨੂੰ ਹਥਿਆਰਬੰਦ ਵੀਆਈਪੀ ਸੁਰੱਖਿਆ ਕਵਰ ਦੀ ਸਭ ਤੋਂ ਉੱਚ ਸ਼੍ਰੇਣੀ ਜ਼ੈੱਡ ਪਲੱਸ ਸੁਰੱਖਿਆ ਪ੍ਰਦਾਨ ਕੀਤੀ ਹੈ। ਸੂਤਰਾਂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਮਹਾਰਾਸ਼ਟਰ ਦੇ 83 ਸਾਲਾ...
Advertisement
ਨਵੀਂ ਦਿੱਲੀ:
ਕੇਂਦਰ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ-ਐੱਸਪੀ) ਦੇ ਮੁਖੀ ਸ਼ਰਦ ਪਵਾਰ ਨੂੰ ਹਥਿਆਰਬੰਦ ਵੀਆਈਪੀ ਸੁਰੱਖਿਆ ਕਵਰ ਦੀ ਸਭ ਤੋਂ ਉੱਚ ਸ਼੍ਰੇਣੀ ਜ਼ੈੱਡ ਪਲੱਸ ਸੁਰੱਖਿਆ ਪ੍ਰਦਾਨ ਕੀਤੀ ਹੈ। ਸੂਤਰਾਂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਮਹਾਰਾਸ਼ਟਰ ਦੇ 83 ਸਾਲਾ ਸਾਬਕਾ ਮੁੱਖ ਮੰਤਰੀ ਦੀ ਸੁਰੱਖਿਆ ਲਈ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐਫ) ਦੀ 55 ਜਵਾਨਾਂ ਦੀ ਟੀਮ ਲਗਾਈ ਗਈ ਹੈ। ਕੇਂਦਰੀ ਏਜੰਸੀਆਂ ਵੱਲੋਂ ਕੀਤੀ ਗਈ ਖਤਰੇ ਦੇ ਮੁਲਾਂਕਣ ਦੀ ਸਮੀਖਿਆ ਨੇ ਪਵਾਰ ਨੂੰ ਮਜ਼ਬੂਤ ਸੁਰੱਖਿਆ ਕਵਰ ਦੀ ਸਿਫਾਰਸ਼ ਕੀਤੀ ਸੀ। -ਪੀਟੀਆਈ
Advertisement
Advertisement