ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Youtuber Pak Link Probe: ਉੜੀਸਾ ਦੀ ਯੂਟਿਊਬਰ ਤੇ 'ਪਾਕਿ ਜਾਸੂਸ' ਜੋਤੀ ਮਲਹੋਤਰਾ ਦੇ ਸਬੰਧਾਂ ਦੀ ਜਾਂਚ ਜਾਰੀ

Probe underway into links between Odisha YouTuber and 'Pak spy' Jyoti Malhotra: Police
ਜੋਤੀ ਮਲਹੋਤਰਾ। Instagram/@travelwithjo1
Advertisement

ਉੜੀਸਾ ਪੁਲੀਸ ਕਰ ਰਹੀ ਹੈ ਜਾਂਚ; ਉੜੀਸਾ ਦੀ ਯੂਟਿਉੂਸਰ ਨੇ ਸੋਸ਼ਲ ਮੀਡੀਆ ਪੋਸਟ ਵਿਚ ਖ਼ੁਦ ਨੂੰ ਦੱਸਿਆ ਜੋਤੀ ਦੇ ਪਾਕਿ ਸਬੰਧਾਂ ਤੋਂ ਅਣਜਾਣ

ਭੁਵਨੇਸ਼ਵਰ, 18 ਮਈ

Advertisement

ਇੱਕ ਅਧਿਕਾਰੀ ਨੇ ਐਤਵਾਰ ਨੂੰ ਕਿਹਾ ਕਿ ਉੜੀਸਾ ਪੁਲੀਸ ਨੇ ਪੁਰੀ ਦੀ ਇੱਕ ਯੂਟਿਊਬਰ ਅਤੇ ਜੋਤੀ ਮਲਹੋਤਰਾ (Puri-based YouTuber and Jyoti Malhotra) ਵਿਚਕਾਰ ਕਥਿਤ ਸਬੰਧਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗ਼ੌਰਤਲਬ ਹੈ ਕਿ ਹਰਿਆਣਾ ਦੀ ਜੋਤੀ ਮਲਹੋਤਰਾ ਨੂੰ ਪਾਕਿਸਤਾਨੀ ਖੁਫ਼ੀਆ ਏਜੰਸੀਆਂ ਨੂੰ ਦੇਸ਼ ਦੀਆਂ ਸੰਵੇਦਨਸ਼ੀਲ ਜਾਣਕਾਰੀਆਂ ਦੇਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਪੁਰੀ ਦੇ ਐਸਪੀ ਵਿਨੀਤ ਅਗਰਵਾਲ (Puri SP Vinit Agrawal) ਨੇ ਕਿਹਾ, ਪੁਲੀਸ ਨੇ ਪਾਇਆ ਕਿ ਮਲਹੋਤਰਾ ਜੋ ਕਿ ਇੱਕ ਯੂਟਿਊਬ ਚੈਨਲ ‘ਟ੍ਰੈਵਲ ਵਿਦ ਜੋ’ (travel with jo) ਚਲਾਉਂਦੀ ਹੈ ਅਤੇ ਹਰਿਆਣਾ ਦੇ ਹਿਸਾਰ ਦੀ ਰਹਿਣ ਵਾਲਾ ਹੈ, ਬੀਤੇ ਸਾਲ ਸਤੰਬਰ ਵਿੱਚ ਪੁਰੀ ਆਈ ਸੀ। ਇਸ ਦੌਰਾਨ ਉਹ ਉੜੀਸਾ ਦੇ ਇਸ ਸਾਹਿਲੀ ਸ਼ਹਿਰ ਵਿੱਚ ਇੱਕ ਯੂਟਿਊਬਰ ਔਰਤ ਦੇ ਸੰਪਰਕ ਵਿੱਚ ਆਈ ਸੀ।

ਜੋਤੀ ਦੇ ਯੂਟਿਊਬ ਚੈਨਲ ਅਤੇ ਇੰਸਟਾਗ੍ਰਾਮ ਅਕਾਊਂਟ ਦੇ ਕ੍ਰਮਵਾਰ 3.77 ਲੱਖ ਸਬਸਕ੍ਰਾਈਬਰ ਅਤੇ 1.33 ਲੱਖ ਫਾਲੋਅਰ ਹਨ। ਉਹ ਕਥਿਤ ਤੌਰ 'ਤੇ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਵਿੱਚ ਕੰਮ ਕਰਨ ਵਾਲੇ ਇੱਕ ਪਾਕਿਸਤਾਨੀ ਸਟਾਫ ਦੇ ਸੰਪਰਕ ਵਿੱਚ ਸੀ। ਭਾਰਤ ਨੇ 13 ਮਈ ਨੂੰ ਇਸ ਪਾਕਿਸਤਾਨੀ ਅਧਿਕਾਰੀ ਨੂੰ ਜਾਸੂਸੀ ਵਿੱਚ ਸ਼ਾਮਲ ਹੋਣ ਦੇ ਕਥਿਤ ਦੋਸ਼ ਵਿੱਚ ਕੱਢ ਦਿੱਤਾ ਸੀ।

ਐਸਪੀ ਨੇ ਕਿਹਾ ਕਿ ਪੁਰੀ ਦੀ ਔਰਤ ਨੇ ਹਾਲ ਹੀ ਵਿੱਚ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਵੀ ਕੀਤੀ ਸੀ। ਉਨ੍ਹਾਂ ਕਿਹਾ, “ਸਾਨੂੰ ਪਤਾ ਲੱਗਾ ਹੈ ਕਿ ਜੋਤੀ ਮਲਹੋਤਰਾ ਪਿਛਲੇ ਸਾਲ ਪੁਰੀ ਆਈ ਸੀ ਅਤੇ ਅਸੀਂ ਇਸ ਤੱਥ ਦੀ ਪੁਸ਼ਟੀ ਕਰ ਰਹੇ ਹਾਂ। ਤਸਦੀਕ ਤੋਂ ਬਾਅਦ ਹੋਰ ਕੁਝ ਵੀ ਸਾਂਝਾ ਕੀਤਾ ਜਾ ਸਕਦਾ ਹੈ।”

ਉਂਝ ਉੜੀਸਾ ਪੁਲੀਸ ਨੇ ਮਾਮਲੇ ਦੀ ਜਾਂਚ ਲਈ ਪੁਰੀ ਦੀ ਯੂਟਿਊਬਰ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ। ਪੁਰੀ ਦੀ ਯੂਟਿਊਬਰ ਦੇ ਪਿਤਾ ਨੇ ਕਿਹਾ ਕਿ ਪੁਲੀਸ ਨੇ ਸ਼ਨਿੱਚਰਵਾਰ ਨੂੰ ਉਸਦੀ ਧੀ ਤੋਂ ਪੁੱਛਗਿੱਛ ਕੀਤੀ ਸੀ ਅਤੇ ਕੁਝ ਜਾਣਕਾਰੀ ਮੰਗੀ ਸੀ।

ਯੂਟਿਊਬਰ ਦੇ ਪਿਤਾ ਨੇ ਕਿਹਾ, "ਮੇਰੀ ਧੀ ਜੋਤੀ ਮਲਹੋਤਰਾ ਦੇ ਸੰਪਰਕ ਵਿੱਚ ਆਈ ਸੀ, ਕਿਉਂਕਿ ਦੋਵੇਂ ਯੂਟਿਊਬਰ ਹਨ। ਜਿਵੇਂ ਹੀ ਉਨ੍ਹਾਂ ਵਿਚਕਾਰ ਦੋਸਤੀ ਵਧੀ, ਮਲਹੋਤਰਾ ਪੁਰੀ ਆਈ। ਕਿਉਂਕਿ ਇਹ ਦੇਸ਼ ਦੀ ਸੁਰੱਖਿਆ ਦਾ ਮਾਮਲਾ ਹੈ, ਇਸ ਲਈ ਸਹੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਅਸੀਂ ਪੁਲੀਸ ਨੂੰ ਸਹਿਯੋਗ ਦੇਵਾਂਗੇ।"

ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪੁਰੀ ਦੀ ਯੂਟਿਊਬਰ ਪ੍ਰਿਯੰਕਾ ਸੇਨਾਪਤੀ (Priyankaa Senapati) ਨੇ ਕਿਹਾ, "ਜੋਤੀ ਸਿਰਫ਼ ਮੇਰੀ ਇੱਕ ਦੋਸਤ ਸੀ ਅਤੇ ਮੈਂ ਯੂਟਿਊਬ ਰਾਹੀਂ ਉਸ ਦੇ ਸੰਪਰਕ ਵਿੱਚ ਆਈ ਸੀ। ਮੈਨੂੰ ਉਸ ਕਿਸੇ ਵੀ ਚੀਜ਼ ਬਾਰੇ ਪਤਾ ਨਹੀਂ ਸੀ ਜਿਸਦਾ ਉਸ 'ਤੇ ਦੋਸ਼ ਹੈ। ਜੇ ਮੈਨੂੰ ਪਤਾ ਹੁੰਦਾ ਕਿ ਉਹ ਦੁਸ਼ਮਣ ਮੁਲਕ ਪਾਕਿਸਤਾਨ ਲਈ ਜਾਸੂਸੀ ਕਰ ਰਹੀ ਹੈ ਤਾਂ ਮੈਂ ਉਸ ਦੇ ਸੰਪਰਕ ਵਿੱਚ ਨਾ ਹੁੰਦੀ।"

ਉਸ ਨੇ ਹੋਰ ਲਿਖਿਆ, "ਜੇ ਕੋਈ ਜਾਂਚ ਏਜੰਸੀ ਸਵਾਲ-ਜਵਾਬ ਕਰਨਾ ਚਾਹੁੰਦੀ ਹੈ, ਤਾਂ ਮੈਂ ਪੂਰਾ ਸਹਿਯੋਗ ਦੇਵਾਂਗੀ। ਰਾਸ਼ਟਰ ਸਭ ਤੋਂ ਉੱਪਰ ਹੈ। ਜੈ ਹਿੰਦ।" ਪੀਟੀਆਈ

Advertisement