ਭਾਗਸੂਨਾਗ ਝਰਨੇ ਵਿਚ ਡੁੱਬਣ ਕਰਕੇ ਨੌਜਵਾਨ ਦੀ ਮੌਤ
                    ਮੈਕਲੋਡਗੰਜ ਨੇੜੇ ਭਾਗਸੂਨਾਗ ਝਰਨੇ ਵਿਚ ਵੀਰਵਾਰ ਸ਼ਾਮੀਂ 25 ਸਾਲਾ ਨੌਜਵਾਨ ਦੀ ਡੁੱਬਣ ਕਰਕੇ ਮੌਤ ਹੋ ਗਈ। ਪੀੜਤ ਦੀ ਪਛਾਣ ਰਿਤਿਕ ਕੁੁਮਾਰ ਪੁੱਤਰ ਟੇਕ ਚੰਦ ਵਾਸੀ ਪਿੰਡ ਬਾਰੰਗ ਜ਼ਿਲ੍ਹਾ ਕਿਨੌਰ ਵਜੋਂ ਹੋਈ ਹੈ। ਸਥਾਨਕ ਪੁਲੀਸ ਨੇ ਕਿਹਾ ਕਿ ਰਿਤਿਕ ਆਪਣੇ ਦੋਸਤ...
                
        
        
    
                 Advertisement 
                
 
            
        
                ਮੈਕਲੋਡਗੰਜ ਨੇੜੇ ਭਾਗਸੂਨਾਗ ਝਰਨੇ ਵਿਚ ਵੀਰਵਾਰ ਸ਼ਾਮੀਂ 25 ਸਾਲਾ ਨੌਜਵਾਨ ਦੀ ਡੁੱਬਣ ਕਰਕੇ ਮੌਤ ਹੋ ਗਈ। ਪੀੜਤ ਦੀ ਪਛਾਣ ਰਿਤਿਕ ਕੁੁਮਾਰ ਪੁੱਤਰ ਟੇਕ ਚੰਦ ਵਾਸੀ ਪਿੰਡ ਬਾਰੰਗ ਜ਼ਿਲ੍ਹਾ ਕਿਨੌਰ ਵਜੋਂ ਹੋਈ ਹੈ। ਸਥਾਨਕ ਪੁਲੀਸ ਨੇ ਕਿਹਾ ਕਿ ਰਿਤਿਕ ਆਪਣੇ ਦੋਸਤ ਸ਼ਸ਼ਾਂਕ ਨਾਲ ਧਰਮਸ਼ਾਲਾ ਮੈਕਲੋਡਗੰਜ ਆਇਆ ਸੀ। ਜਾਣਕਾਰੀ ਅਨੁਸਾਰ ਰਿਤਿਕ ਝਰਨੇ ਹੇਠ ਨਹਾ ਰਿਹਾ ਸੀ। ਇਸ ਦੌਰਾਨ ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਰੋਕਣ ਦੇ ਬਾਵਜੂਦ ਉਹ ਡੂੰਘੇ ਪਾਣੀ ਵਿਚ ਚਲਾ ਗਿਆ ਤੇ ਡੁੱਬਣ ਕਰਕੇ ਉਸ ਦੀ ਮੌਤ ਹੋ ਗਈ। ਐੱਸਐੱਚਓ ਦੀਪਕ ਕੁਮਾਰ ਦੀ ਅਗਵਾਈ ਵਿਚ ਪੁੱਜੀ ਮੈਕਲੋਡਗੰਜ ਪੁਲੀਸ ਨੇ ਜਾਂਚ ਵਿੱਢ ਦਿੱਤੀ ਹੈ। ਲਾਸ਼ ਨੂੰ ਕਬਜ਼ੇ ਵਿਚ ਪੋਸਟ ਮਾਰਟਮ ਲਈ ਧਰਮਸ਼ਾਲਾ ਦੇ ਜ਼ੋਨਲ ਹਸਪਤਾਲ ਵਿਚ ਰੱਖਿਆ ਗਿਆ ਹੈ। ਪੀੜਤ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। 
            
    
    
    
    
                 Advertisement 
                
 
            
        
                 Advertisement 
                
 
            
         
 
             
            