ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਯੋਗ ਸੀਮਾਵਾਂ, ਪਿਛੋਕੜ, ਉਮਰ ਜਾਂ ਯੋਗਤਾ ਤੋਂ ਪਰੇ: ਮੋਦੀ

International Day of Yoga
Advertisement
ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼), 21 ਜੂਨ
ਕੌਮਾਂਤਰੀ ਯੋਗ ਦਿਵਸ (International Day of Yoga) ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਯੋਗ ਲੋਕਾਂ ਨੂੰ ਦੁਨੀਆ ਨਾਲ ਇਕਸੁਰਤਾ ਦੇ ਰਾਹ ’ਤੇ ਲੈ ਜਾਂਦਾ ਹੈ। ਜਦੋਂ ਕਿ ਕੌਮਾਂਤਰੀ ਯੋਗ ਦਿਵਸ ਮਨੁੱਖਤਾ ਲਈ ਪ੍ਰਾਚੀਨ ਅਭਿਆਸ ਦੀ ਸ਼ੁਰੂਆਤ ਦਾ ਪ੍ਰਤੀਕ ਹੈ, ਜਿੱਥੇ ਅੰਦਰੂਨੀ ਸ਼ਾਂਤੀ ਇੱਕ ਵਿਸ਼ਵ ਨੀਤੀ ਬਣ ਜਾਂਦੀ ਹੈ।
ਇੱਥੇ 11ਵੇਂ ਕੌਮਾਂਤਰੀ ਯੋਗ ਦਿਵਸ ਦੇ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਜਦੋਂ ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਵਜੋਂ ਮਨਾਉਣ ਦੀ ਤਜਵੀਜ਼ ਦਿੱਤੀ ਸੀ, ਤਾਂ ਥੋੜ੍ਹੇ ਹੀ ਸਮੇਂ ਵਿੱਚ 175 ਦੇਸ਼ਾਂ ਨੇ ਇਸ ਨੂੰ ਸਵੀਕਾਰ ਕਰ ਲਿਆ ਸੀ।
ਉਨ੍ਹਾਂ ਹੋਰ ਕਿਹਾ ਕਿ 11 ਸਾਲਾਂ ਬਾਅਦ ਯੋਗ ਹੁਣ ਦੁਨੀਆ ਭਰ ਦੇ ਕਰੋੜਾਂ ਲੋਕਾਂ ਦੇ ਜੀਵਨ ਦਾ ਹਿੱਸਾ ਬਣ ਗਿਆ ਹੈ। ਉਨ੍ਹਾਂ ਕਿਹਾ, ਭਾਵੇਂ ਸਿਡਨੀ ਓਪੇਰਾ ਹਾਊਸ ਹੋਵੇ ਜਾਂ ਐਵਰੈਸਟ ਪਹਾੜ ਜਾਂ ਸਮੁੰਦਰ ਦਾ ਵਿਸਤਾਰ, ਸੰਦੇਸ਼ ਇਹ ਹੈ ਕਿ ਯੋਗ ਸਾਰਿਆਂ ਲਈ ਹੈ। ਉਨ੍ਹਾਂ ਕਿਹਾ ਕਿ ਯੋਗ ਸਾਨੂੰ ਦੁਨੀਆ ਨਾਲ ਇਕਸੁਰਤਾ ਦੇ ਰਾਹ ’ਤੇ ਲੈ ਜਾਂਦਾ ਹੈ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗ ਸਾਰਿਆਂ ਲਈ ਸੀਮਾਵਾਂ-ਸਰਹੱਦਾਂ, ਪਿਛੋਕੜ, ਉਮਰ ਜਾਂ ਯੋਗਤਾ ਤੋਂ ਪਰੇ ਹੈ। ਉਨ੍ਹਾਂ ਕਿਹਾ ਕਿ ਯੋਗ ਇੱਕ ਮਹਾਨ ਨਿੱਜੀ ਅਨੁਸ਼ਾਸਨ ਹੈ, ਇਹ ਇੱਕ ਅਜਿਹੀ ਪ੍ਰਣਾਲੀ ਵੀ ਹੈ ਜੋ ਲੋਕਾਂ ਨੂੰ ‘ਮੇਰਾ’ ਤੋਂ ‘ਅਸੀਂ’ ਵੱਲ ਲੈ ਜਾਂਦੀ ਹੈ ਅਤੇ ਇਹ ਉਹ ‘ਠਹਿਰਾਅ ਬਟਨ’ ਵੀ ਹੈ ਜਿਸ ਦੀ ਮਨੁੱਖਤਾ ਨੂੰ ਸਾਹ ਲੈਣ, ਸੰਤੁਲਨ ਬਣਾਉਣ ਅਤੇ ਦੁਬਾਰਾ ਪੂਰਾ ਹੋਣ ਲਈ ਲੋੜ ਹੈ।
ਇਸ ਦੌਰਾਨ ਪ੍ਰਧਾਨ ਮੰਤਰੀ ਨੇ ਬਾਅਦ ਵਿੱਚ ਯੋਗ ਕਰਨ ਲਈ ਵਲੰਟੀਅਰਾਂ ਨਾਲ ਸ਼ਿਰਕਤ ਕੀਤੀ। ਪੀਟੀਆਈ
Advertisement
Show comments