ਮਹਿਲਾ ਕਮਿਸ਼ਨ ਨੇ ਨਸਲੀ ਟਿੱਪਣੀ ਲਈ ਯੂਟਿਊਬਰ ਐਲਵਿਸ਼ ਯਾਦਵ ਨੂੰ ਤਲਬ ਕੀਤਾ
Elvish Yadav
Advertisement
ਨਵੀਂ ਦਿੱਲੀ, 14 ਫਰਵਰੀ
ਯੂਟਿਉਬਰ ਐਲਵੀਸ਼ ਯਾਦਵ ਨੂੰ ਮਿਸ ਅਰੁਣਾਚਲ ਅਤੇ ਬਿੱਗ ਬੌਸ ਪ੍ਰਤੀਯੋਗੀ ਚੁਮ ਦਾਰੰਗ ਵਿਰੁੱਧ ਕਥਿਤ ਤੌਰ ’ਤੇ ਨਸਲੀ ਟਿੱਪਣੀ ਕਰਨ ਦੇ ਦੋਸ਼ ਵਿੱਚ ਕੌਮੀ ਮਹਿਲਾ ਕਮਿਸ਼ਨ ਨੇ ਤਲਬ ਕੀਤਾ ਹੈ। ਯਾਦਵ ਨੂੰ ਸੋਮਵਾਰ ਨੂੰ NCW ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। 11 ਫਰਵਰੀ ਨੂੰ ਅਰੁਣਾਚਲ ਪ੍ਰਦੇਸ਼ ਰਾਜ ਮਹਿਲਾ ਕਮਿਸ਼ਨ (APSCW) ਨੇ ਦਾਰੰਗ ਵਿਰੁੱਧ ਯਾਦਵ ਦੁਆਰਾ ਕੀਤੀਆਂ "ਅਪਮਾਨਜਨਕ ਅਤੇ ਨਸਲੀ" ਟਿੱਪਣੀਆਂ ਦੀ ਸਖ਼ਤ ਨਿੰਦਾ ਕੀਤੀ ।
Advertisement
ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੂੰ ਸੰਬੋਧਿਤ ਇੱਕ ਪੱਤਰ ਵਿੱਚ ਅਰੁਣਾਚਲ ਪ੍ਰਦੇਸ਼ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਕੇਨਜੁਮ ਪਾਕਮ ਨੇ ਕਿਹਾ ਕਿ ਇਹ ਟਿੱਪਣੀ ਨਾ ਸਿਰਫ਼ ਦਾਰੰਗ ਦਾ ਸਗੋਂ ਉੱਤਰ-ਪੂਰਬੀ ਭਾਰਤ ਦੀਆਂ ਔਰਤਾਂ ਦਾ ਵੀ ਅਪਮਾਨ ਹੈ। ਯਾਦਵ ਨੇ ਬਿੱਗ ਬੌਸ 18 ਦੇ ਪ੍ਰਤੀਯੋਗੀ ਰਜਤ ਦਲਾਲ ਦੇ ਨਾਲ ਇੱਕ ਪੋਡਕਾਸਟ ਵਿੱਚ ਦਾਰੰਗ ਦਾ ਮਜ਼ਾਕ ਉਡਾਇਆ ਸੀ ਅਤੇ ਕਥਿਤ ਤੌਰ 'ਤੇ ਉਸ ਵਿਰੁੱਧ ਨਸਲੀ ਟਿੱਪਣੀਆਂ ਕੀਤੀਆਂ ਸਨ। ਪੀਟੀਆਈ
Advertisement