ਕੇਰਲਾ ’ਚ ਐੱਸ ਆਈ ਆਰ ਦਾ ਵਿਰੋਧ ਕਰਾਂਗੇ: ਪ੍ਰਿਅੰਕਾ
ਲੋਕ ਸਭਾ ਹਲਕਾ ਵਾਇਨਾਡ ਤੋਂ ਕਾਂਗਰਸ ਦੇ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕੇਰਲਾ ਵਿੱਚ ਵੋਟਰ ਸੂਚੀਆਂ ਲਈ ਐੱਸ ਆਈ ਆਰ ਦਾ ਉਸੇ ਤਰ੍ਹਾਂ ਵਿਰੋਧ ਕਰੇਗੀ, ਜਿਵੇਂ ਉਨ੍ਹਾਂ ਸੰਸਦ ਦੇ ਅੰਦਰ ਅਤੇ ਬਾਹਰ ਕੀਤਾ ਹੈ।...
Advertisement
ਲੋਕ ਸਭਾ ਹਲਕਾ ਵਾਇਨਾਡ ਤੋਂ ਕਾਂਗਰਸ ਦੇ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕੇਰਲਾ ਵਿੱਚ ਵੋਟਰ ਸੂਚੀਆਂ ਲਈ ਐੱਸ ਆਈ ਆਰ ਦਾ ਉਸੇ ਤਰ੍ਹਾਂ ਵਿਰੋਧ ਕਰੇਗੀ, ਜਿਵੇਂ ਉਨ੍ਹਾਂ ਸੰਸਦ ਦੇ ਅੰਦਰ ਅਤੇ ਬਾਹਰ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਿਅੰਕਾ ਨੇ ਕਿਹਾ ਕਿ ਚੋਣ ਕਮਿਸ਼ਨ ਕੇਰਲਾ ਸਣੇ ਕਈ ਰਾਜਾਂ ਵਿੱਚ ਵੋਟਰ ਸੂਚੀਆਂ ਲਈ ਐੱਸ ਆਈ ਆਰ ਦੀ ਯੋਜਨਾ ਬਣਾ ਰਿਹਾ ਹੈ ਜਿਸ ਦਾ ਉਹ ਸਖ਼ਤ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਬਿਹਾਰ ’ਚ ਹੋਏ ਐੱਸ ਆਈ ਆਰ ਦੇ ਵਿਰੁੱਧ ਅਸੀਂ ਸੰਸਦ ਦੇ ਅੰਦਰ ਤੱਕ ਲੜਾਈ ਲੜੀ ਤੇ ਇਸ ਲੜਾਈ ਨੂੰ ਹੁਣ ਹੋਰ ਵਧਾਇਆ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਚੋਣਾਂ ਵਿੱਚ ਹੇਰਾਫੇਰੀ ਕਰਨ ਲਈ ਬਿਹਾਰ ਵਿੱਚ ਐੱਸ ਆਈ ਆਰ ਕਰਵਾਈ ਗਈ ਹੈ।
Advertisement
Advertisement
