ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵੋਟਾਂ ਵਿੱਚ ਹੋਰ ਚੋਰੀ ਨਹੀਂ ਹੋਣ ਦਿਆਂਗੇ: ਰਾਹੁਲ

ਬਿਹਾਰ ਦੇ ਸਾਸਾਰਾਮ ਤੋੋਂ 16 ਦਿਨਾਂ ‘ਵੋਟ ਅਧਿਕਾਰ ਯਾਤਰਾ’ ਦਾ ਕੀਤਾ ਰਸਮੀ ਆਗਾਜ਼; ਵੋਟ ਚੋਰੀ ਦੇ ਮੁੱਦੇ ’ਤੇ ਮੁੜ ਸਰਕਾਰ ਨੂੰ ਘੇਰਿਆ
‘ਵੋਟ ਅਧਿਕਾਰ ਯਾਤਰਾ’ ਦੇ ਰਸਮੀ ਆਗਾਜ਼ ਮੌਕੇ ਵਿਰੋਧੀ ਧਿਰ ਦੇ ਤਮਾਮ ਆਗੂ।ਫੋਟੋ:ਏਐੱਨਆਈ
Advertisement

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਬਿਹਾਰ ਦੇ ਸਾਸਾਰਾਮ ਜ਼ਿਲ੍ਹੇ ਵਿੱਚ ‘ਵੋਟ ਅਧਿਕਾਰ ਯਾਤਰਾ’ ਦੌਰਾਨ ਅੱਜ ਦਾਅਵਾ ਕੀਤਾ ਕਿ ਉਹ ਚੋਣਾਂ ਦੌਰਾਨ ਵੋਟਾਂ ਦੀ ਚੋਰੀ ਨਹੀਂ ਹੋਣ ਦੇਣਗੇ ਅਤੇ ਸਰਕਾਰ ਤੇ ਚੋਣ ਕਮਿਸ਼ਨ ਦੀ ਮਿਲੀਭੁਗਤ ਦਾ ਪਰਦਾਫਾਸ਼ ਕਰਕੇ ਰਹਿਣਗੇ। ਉਨ੍ਹਾਂ ਸਹੁੰ ਖਾਧੀ ਕਿ ਮਹਾਰਾਸ਼ਟਰ ਹੋਵੇ ਜਾਂ ਬਿਹਾਰ ਉਹ ਭਵਿੱਖ ਵਿਚ ਵੋਟਾਂ ਦੀ ਚੋਰੀ ਨਹੀਂ ਹੋਣ ਦੇਣਗੇ। ਗਾਂਧੀ ਇਥੇ ‘ਵੋਟ ਅਧਿਕਾਰ ਯਾਤਰਾ’ ਦੀ ਰਸਮੀ ਆਗਾਜ਼ ਮੌਕੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸਟੇਜ ’ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਆਰਜੇਡੀ ਆਗੂ ਤੇਜਸਵੀ ਯਾਦਵ, ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ, ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ, ਕਾਂਗਰਸ ਦੇ ਕੇਸੀ ਵੇਣੂਗੋਪਾਲ ਆਦਿ ਹਾਜ਼ਰ ਸਨ।

Advertisement

ਰਾਹੁਲ ਗਾਂਧੀ ਨੇ ਕਿਹਾ, “ਪੂਰਾ ਦੇਸ਼ ਜਾਣਦਾ ਹੈ ਕਿ ਚੋਣ ਕਮਿਸ਼ਨ ਕੀ ਕਰ ਰਿਹਾ ਹੈ। ਪਹਿਲਾਂ ਦੇਸ਼ ਨੂੰ ਨਹੀਂ ਪਤਾ ਸੀ ਕਿ ਵੋਟਾਂ ਕਿਵੇਂ ਚੋਰੀ ਹੋ ਰਹੀਆਂ ਹਨ। ਪਰ ਅਸੀਂ ਪ੍ਰੈਸ ਕਾਨਫਰੰਸ ਵਿੱਚ ਸਪੱਸ਼ਟ ਕਰ ਦਿੱਤਾ ਸੀ ਕਿ ਵੋਟਾਂ ਕਿਵੇਂ ਚੋਰੀ ਕੀਤੀਆਂ ਜਾ ਰਹੀਆਂ ਹਨ। ਵੋਟ ਚੋਰੀ ਬਿਹਾਰ, ਮਹਾਰਾਸ਼ਟਰ, ਅਸਾਮ, ਬੰਗਾਲ ਜਾਂ ਫਿਰ ਕਿਤੇ ਵੀ ਹੋਵੇ ਅਸੀਂ ਚੋਰੀ ਨੂੰ ਫੜਾਂਗੇ ਅਤੇ ਲੋਕਾਂ ਸਾਹਮਣੇ ਸੱਚ ਲਿਆਵਾਂਗੇ।’’

ਰਾਹੁਲ ਗਾਂਧੀ ਨੇ ਸੰਬੋਧਨ ਦੌਰਾਨ ਸਰਕਾਰ ਨੁੂੰ ਘੇਰਿਆ। ਫੋਟੋ: ਏਐਨਆਈ

ਉਨ੍ਹਾਂ ਕਿਹਾ ,“ਮੈਂ ਤੁਹਾਨੂੰ ਇਸ ਸਟੇਜ ਤੋਂ ਦੱਸ ਰਿਹਾ ਹਾਂ ਕਿ ਉਨ੍ਹਾਂ ਦੀ ਨਵੀਂ ਸਾਜ਼ਿਸ਼ ਬਿਹਾਰ ਵਿੱਚ ਵਿਸ਼ੇਸ਼ ਵਿਆਪਕ ਸੁਧਾਈ (SIR) ਕਰਵਾਉਣ ਅਤੇ ਨਵੀਆਂ ਵੋਟਾਂ ਕੱਟ ਕੇ ਅਤੇ ਜਾਅਲੀ ਵੋਟਾਂ ਜੋੜ ਕੇ ਬਿਹਾਰ ਚੋਣਾਂ ਵੀ ਚੋਰੀ ਕਰਨ ਦੀ ਹੈ। ਅਸੀਂ ਸਾਰੇ ਇਸ ਸਟੇਜ ਤੋਂ ਤੁਹਾਨੂੰ ਇਹ ਦੱਸਣ ਲਈ ਆਏ ਹਾਂ ਕਿ ਅਸੀਂ ਉਨ੍ਹਾਂ ਨੂੰ ਇਹ ਚੋਣ ਚੋਰੀ ਨਹੀਂ ਕਰਨ ਦੇਵਾਂਗੇ।”

ਉਨ੍ਹਾਂ ਕਿਹਾ,“ ਬਿਹਾਰ ਦੇ ਲੋਕ ਇਸ ਚੋਰੀ ਨੂੰ ਨਹੀਂ ਹੋਣ ਦੇਣਗੇ। ਕਿਉਂ? ਕਿਉਂਕਿ ਗਰੀਬਾਂ ਕੋਲ ਸਿਰਫ਼ ਵੋਟ ਹੈ ਅਤੇ ਅਸੀਂ ਵੋਟ ਚੋਰੀ ਨਹੀਂ ਹੋਣ ਦੇਵਾਂਗੇ।”

ਇਸ ਦੌਰਾਨ ਰਾਸ਼ਟਰੀ ਜਨਤਾ ਦਲ (RJD) ਦੇ ਨੇਤਾ ਤੇਜਸਵੀ ਯਾਦਵ ਨੇ ਚੋਣ ਕਮਿਸ਼ਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵੋਟਰ ਸੂਚੀ ਨੂੰ ਲੈ ਕੇ ਬਿਹਾਰ ਦੇ ਲੋਕਾਂ ਨਾਲ ਧੋਖਾ ਕਰਨ ਦਾ ਦੋਸ਼ ਲਗਾਇਆ।

ਉਨ੍ਹਾਂ ਕਿਹਾ, ‘‘ਨਰਿੰਦਰ ਮੋਦੀ ਬਿਹਾਰ ਦੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਤਬਾਹ ਕਰਨ ’ਤੇ ਤੁਲੇ ਹੋਏ ਹਨ। ਮੋਦੀ ਅਨਪੜ੍ਹਾਂ ਲਈ ਤਾੜੀਆਂ ਮਾਰਦੇ ਹਨ ਅਤੇ ਰਾਜਨੀਤੀ ਕਰਦੇ ਹਨ। ਪਰ ਅਸੀਂ ਹਰ ਕਿਸੇ ਦੇ ਹੱਥ ਵਿੱਚ ਕੰਮ ਦੇਣ ਦੀ ਰਾਜਨੀਤੀ ਕਰਦੇ ਹਾਂ। ਅੱਜ ਇਸੇ ਲਈ ਅਸੀਂ ਇੱਥੇ ਹਾਂ। ਚੋਣ ਕਮਿਸ਼ਨ ਤੇ ਮੋਦੀ ਬਿਹਾਰੀਓਂ ਕੋ ਚੂਨਾ ਲਗਾਨਾ ਚਾਹਤੇ ਹੈਂ (ਬਿਹਾਰ ਦੇ ਲੋਕਾਂ ਨੂੰ ਧੋਖਾ ਦੇਣਾ ਚਾਹੁੰਦੇ ਹਨ)। ਬਿਹਾਰੀਆਂ ਨੂੰ ਕਮਜ਼ੋਰ ਨਾ ਸਮਝੋ।”

Advertisement
Tags :
#RightToVote#SasaramBhupesh BaghelCongress Leader Rahul GandhiLalu Parsad YadavTejashwi Yadavvote chori