ਸੇਵਾਮੁਕਤੀ ਮਗਰੋਂ ਕੋਈ ਅਹੁਦਾ ਸਵੀਕਾਰ ਨਹੀਂ ਕਰਾਂਗਾ: CJI ਗਵਈ
ਅਮਰਾਵਤੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਵਿੱਚ ਸਵਰਗੀ ਟੀਆਰ ਗਿਲਡਾ ਮੈਮੋਰੀਅਲ ਈ-ਲਾਇਬਰੇਰੀ ਦਾ ਕੀਤਾ ਉਦਘਾਟਨ
Advertisement
ਭਾਰਤ ਦੇ ਚੀਫ਼ ਜਸਟਿਸ ਬੀਆਰ ਗਵਈ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਉਹ ਸੇਵਾਮੁਕਤੀ ਮਗਰੋਂ ਕੋਈ ਵੀ ਸਰਕਾਰੀ ਅਹੁਦਾ ਸਵੀਕਾਰ ਨਹੀਂ ਕਰਨਗੇ, ਪਰ ਸਲਾਹ ਮਸ਼ਵਰੇ ਤੇ ਸਾਲਸੀ ਦਾ ਕੰਮ ਜਾਰੀ ਰੱਖਣਗੇ।
ਚੀਫ ਜਸਟਿਸ ਗਵਈ ਨੇ ਕਿਹਾ, ‘‘ਮੈਂ ਪਹਿਲਾਂ ਵੀ ਕਈ ਵਾਰ ਐਲਾਨ ਕੀਤਾ ਹੈ ਕਿ ਮੈਂ 24 ਨਵੰਬਰ ਤੋਂ ਬਾਅਦ ਕੋਈ ਵੀ ਸਰਕਾਰੀ ਅਹੁਦਾ ਸਵੀਕਾਰ ਨਹੀਂ ਕਰਾਂਗਾ। ਮੈਂ ਸਲਾਹ-ਮਸ਼ਵਰਾ ਅਤੇ ਸਾਲਸੀ ਦਾ ਕੰਮ ਕਰਦਾ ਰਹਾਂਗਾ।’’
Advertisement
ਉਹ ਇਥੇ ਅਮਰਾਵਤੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਵਿੱਚ ਸਵਰਗੀ ਟੀਆਰ ਗਿਲਡਾ ਮੈਮੋਰੀਅਲ ਈ-ਲਾਇਬਰੇਰੀ ਦੇ ਉਦਘਾਟਨ ਮੌਕੇ ਬੋਲ ਰਹੇ ਸਨ। ਸੀਜੇਆਈ ਗਵਈ 23 ਨਵੰਬਰ ਨੂੰ ਸੇਵਾਮੁਕਤ ਹੋਣਗੇ।
Advertisement