ਵੋਟ ਚੋਰੀ ਸਬੰਧੀ ਭਵਿੱਖ ’ਚ ਹੋਰ ‘ਵਿਸਫੋਟਕ ਸਬੂਤ’ ਦੇਵਾਂਗਾ: ਰਾਹੁਲ ਗਾਂਧੀ
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਸੱਤਾਧਾਰੀ ਭਾਜਪਾ ’ਤੇ ‘ਵੋਟ ਚੋਰੀ’ ਦੇ ਦੋਸ਼ਾਂ ਨੂੰ ਦੁਹਰਾਉਂਦਿਆਂ ਦਾਅਵਾ ਕੀਤਾ ਕਿ ਉਹ ਪਹਿਲਾਂ ਹੀ ਇਸ ਦੇ ਸਬੂਤ ਦੇ ਚੁੱਕੇ ਹਨ ਅਤੇ ਭਵਿੱਖ ਵਿੱਚ ਹੋਰ ‘ਵਿਸਫੋਟਕ ਸਬੂਤ’ ਪੇਸ਼ ਕਰਨਗੇ।
ਕਾਂਗਰਸ ਨੇਤਾ ਉੱਤਰ ਪ੍ਰਦੇਸ਼ ਵਿੱਚ ਆਪਣੇ ਸੰਸਦੀ ਹਲਕੇ ਦੇ ਦੋ ਦਿਨਾਂ ਦੌਰੇ ’ਤੇ ਹਨ।
ਵੋਟਰ ਸੂਚੀਆਂ ਦੇ ਵਿਸ਼ੇਸ਼ ਪੜਤਾਲ (SIR) ਦੇ ਮੁੱਦੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਨੇਤਾ ਨੇ ਕਿਹਾ, ‘‘ਮਹਾਰਾਸ਼ਟਰ, ਹਰਿਆਣਾ ਅਤੇ ਕਰਨਾਟਕ ਵਿੱਚ ਚੋਣਾਂ ਚੋਰੀ ਹੋਈਆਂ ਹਨ। ਅਸੀਂ black-and-white ਸਬੂਤ ਦਿੱਤੇ ਹਨ। ਆਉਣ ਵਾਲੇ ਸਮੇਂ ਵਿੱਚ ਅਸੀਂ ਹੋਰ dynamic, explosive ਸਬੂਤ ਦੇਵਾਂਗੇ।’’
ਉਨ੍ਹਾਂ ਦਾਅਵਾ ਕੀਤਾ ਕਿ ‘‘ਵੋਟ ਚੋਰ, ਗੱਦੀ ਛੋੜ’’ ਦਾ ਨਾਅਰਾ ਦੇਸ਼ ਭਰ ਵਿੱਚ ਗੂੰਜ ਰਿਹਾ ਹੈ।
ਕਾਂਗਰਸ ਨੇਤਾ ਨੇ ਕਿਹਾ, ‘‘ਇਹ ਸੱਚਾਈ ਹੈ ਕਿ ਸਰਕਾਰਾਂ ਚੋਰੀ ਕਰਕੇ ਬਣ ਰਹੀਆਂ ਹਨ। ਅਸੀਂ ਗਾਰੰਟੀ ਦਿੰਦੇ ਹਾਂ ਕਿ ਅਸੀਂ ਤੁਹਾਨੂੰ (ਇਸ ਦੇ) ਸਬੂਤ ਦੇਵਾਂਗੇ।
ਭਾਜਪਾ ਆਗੂਆਂ ’ਤੇ ਨਿਸ਼ਾਨਾ ਸੇਧਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਪ੍ਰੇਸ਼ਾਨ ਨਹੀਂ ਹੋਣਾ ਚਾਹੀਦਾ ਕਿਉਂਕਿ ‘‘ਜਦੋਂ ਹਾਈਡ੍ਰੋਜਨ ਬੰਬ ਆਵੇਗਾ, ਤਾਂ ਸਭ ਕੁਝ ਸਪੱਸ਼ਟ ਹੋ ਜਾਵੇਗਾ।’’