ਡੀਪਫੇਕ ’ਤੇ ਛੇਤੀ ਲਿਆਂਵਾਂਗੇ ਕਾਨੂੰਨ: ਵੈਸ਼ਨਵ
ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਸਰਕਾਰ ਛੇਤੀ ਹੀ ਡੀਪਫੇਕ ’ਤੇ ਕਾਨੂੰਨ ਲਿਆ ਰਹੀ ਹੈ ਜਿਸ ਨੂੰ ਲਾਗੂ ਕਰਨ ਲਈ ਤਕਨਾਲੋਜੀ ਦੀ ਮਦਦ ਲਈ ਜਾਵੇਗੀ। ਇੱਥੇ ਸਮਾਗਮ ਦੌਰਾਨ ਕੇਂਦਰੀ ਮੰਤਰੀ ਨੇ ਕਿਹਾ ਕਿ ਮਸਨੂਈ ਬੌਧਿਕਤਾ (ਏ ਆਈ) ਬੁਨਿਆਦੀ ਢਾਂਚੇ...
Advertisement
ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਸਰਕਾਰ ਛੇਤੀ ਹੀ ਡੀਪਫੇਕ ’ਤੇ ਕਾਨੂੰਨ ਲਿਆ ਰਹੀ ਹੈ ਜਿਸ ਨੂੰ ਲਾਗੂ ਕਰਨ ਲਈ ਤਕਨਾਲੋਜੀ ਦੀ ਮਦਦ ਲਈ ਜਾਵੇਗੀ। ਇੱਥੇ ਸਮਾਗਮ ਦੌਰਾਨ ਕੇਂਦਰੀ ਮੰਤਰੀ ਨੇ ਕਿਹਾ ਕਿ ਮਸਨੂਈ ਬੌਧਿਕਤਾ (ਏ ਆਈ) ਬੁਨਿਆਦੀ ਢਾਂਚੇ ਲਈ ਚਿੱਪਾਂ ਅਹਿਮ ਹਨ ਅਤੇ ਦੇਸ਼ ਵਿੱਚ ਦੋ ਸੈਮੀਕੰਡਕਟਰ ਯੂਨਿਟਾਂ ਸੀਜੀ ਸੈਮੀ ਅਤੇ ਕੇਅਨਜ਼ ਨੇ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਦੇਸ਼ ਵਿੱਚ ਛੇ ਏ ਆਈ ਮਾਡਲ ਵਿਕਸਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਦੋ ਲਗਪਗ 120 ਅਰਬ ਮਾਪਦੰਡਾਂ ਦੀ ਵਰਤੋਂ ਕਰਨਗੇ ਅਤੇ ਪੱਛਮੀ ਮਾਡਲਾਂ ਵਾਂਗ ਪੱਖਪਾਤ ਤੋਂ ਮੁਕਤ ਹੋਣਗੇ। ਕਈ ਮਾਮਲਿਆਂ ਵਿੱਚ ਏ ਆਈ ਦੀ ਵਰਤੋਂ ਸਕਾਰਾਤਮਕ ਤਰੀਕੇ ਨਾਲ ਅਤੇ ਮਨੋਰੰਜਨ ਲਈ ਕੀਤੀ ਜਾ ਰਹੀ ਹੈ ਜਿਸ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਸਮਾਜ ਨੂੰ ਡੀਪਫੇਕ ਦੀ ਵਰਤੋਂ ਕਾਰਨ ਹੋਣ ਵਾਲੇ ਗੰਭੀਰ ਨੁਕਸਾਨਾਂ ਤੋਂ ਬਚਾਉਣ ਦੀ ਜ਼ਰੂਰਤ ਹੈ।
Advertisement
Advertisement