ਪ੍ਰਧਾਨ ਮੰਤਰੀ ਮੋਦੀ ‘ਵੋਟ ਚੋਰੀ’ ਦੇ ਦੋਸ਼ਾਂ ’ਤੇ ਖਾਮੋਸ਼ ਕਿਉਂ ਨੇ: ਰਾਹੁਲ ਗਾਂਧੀ
ਵੋਟ ਚੋਰੀ ਸਬੰਧੀ ਹੋਰ ਸਬੂਤ ਮੁਹੱਈਆ ਕਰਵਾਵਾਂਗਾ: ਬਿਹਾਰ ਦੇ ਲੋਕ ਭਾਜਪਾ ਤੇ ਚੋਣ ਕਮਿਸ਼ਨ ਨੂੰ ਆਪਣੀਆਂ ‘ਵੋਟਾਂ ਚੋਰੀ’ ਨਹੀਂ ਕਰਨ ਦੇਣਗੇ: ਕਾਂਗਰਸੀ ਆਗੂ
Congress MP Rahul Gandhi addresses the gathering during the Voter Adhikar Rally, in Sitamarhi. (AICC/ANI Photo
Advertisement
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ‘ਵੋਟ ਚੋਰੀ’ ਦੇ ਦੋਸ਼ ਲਾ ਰਹੇ ਹਨ ਪਰ ਹੈਰਾਨੀ ਇਸ ਗੱਲ ਦੀ ਹੈ ਉਹ (ਮੋਦੀ) ਖਾਮੋਸ਼ ਕਿਉਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਬਿਹਾਰ ਦੀਆਂ ਵੋਟਰ ਸੂਚੀਆਂ ਵਿੱਚੋਂ 65 ਲੱਖ ਲੋਕਾਂ, ਜੋ ਗਰੀਬ ਅਤੇ ਸਮਾਜਿਕ ਤੌਰ ’ਤੇ ਕਮਜ਼ੋਰ ਵਰਗਾਂ ਨਾਲ ਸਬੰਧਤ ਹਨ, ਦੇ ਨਾਮ ਹਟਾਏ ਗਏ ਹਨ।
ਰਾਹੁਲ ਗਾਂਧੀ ਨੇ ‘ਵੋਟਰ ਅਧਿਕਾਰ ਯਾਤਰਾ’ ਦੌਰਾਨ ਸੀਤਾਮੜ੍ਹੀ ’ਚ ਰੈਲੀ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਉਹ ਵੋਟ ਚੋਰੀ ਸਬੰਧੀ ਹੋਰ ਸਬੂਤ ਮੁਹੱਈਆ ਕਰਵਾਉਣਗੇ। ਉਨ੍ਹਾਂ ਨੇ ਆਖਿਆ ਕਿ ਬਿਹਾਰ ਦੇ ਲੋਕ ਭਾਜਪਾ ਤੇ ਚੋਣ ਕਮਿਸ਼ਨ ਨੂੰ ਆਪਣੀਆਂ ‘ਵੋਟਾਂ ਚੋਰੀ’ ਨਹੀਂ ਕਰਨ ਦੇਣਗੇ। ਕਾਂਗਰਸੀ ਆਗੂ ਨੇ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਮਹਾਰਾਸ਼ਟਰ ਵਿੱਚ ਚੋਣ ਕਮਿਸ਼ਨ ਨੇ 1 ਕਰੋੜ ਨਵੇਂ ਵੋਟਰ ਜੋੜੇ ਸਨ ਪਰ ਜਦੋਂ ਅਸੀਂ ਵੋਟਰ ਸੂਚੀ ਮੰਗੀ ਤਾਂ ਉਸ ਨੇ ਇਹ ਸੂਚੀ ਦੇਣ ਤੋਂ ਇਨਕਾਰ ਕਰ ਦਿੱਤਾ। ਇਕੱਠ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਸੰਵਿਧਾਨ ਸਾਰੇ ਨਾਗਰਿਕਾਂ ਨੂੰ ਵੋਟ ਦੀ ਗਾਰੰਟੀ ਦਿੰਦਾ ਹੈ ਤਾਂ ਉਨ੍ਹਾਂ ਨੂੰ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ।
Advertisement
Advertisement