ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਹਰਿਆਣਾ ਦੇ ਨੌਜਵਾਨ ‘ਡੰਕੀ’ ਕਿਉਂ ਬਣੇ: ਰਾਹੁਲ ਦਾ ਭਾਜਪਾ ’ਤੇ ਨਿਸ਼ਾਨਾ

‘ਬੇਰੁਜ਼ਗਾਰੀ’ ਕਾਰਨ ਵਿਦੇਸ਼ ਗਏ ਹਰਿਆਣਾ ਦੇ ਨੌਜਵਾਨਾਂ ਨਾਲ ਅਮਰੀਕਾ ਵਿੱਚ ਮੁਲਾਕਾਤ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕੀਤੀ ਸ਼ੇਅਰ
Advertisement

ਨਵੀਂ ਦਿੱਲੀ, 24 ਸਤੰਬਰ

ਕਾਂਗਰਸ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਹਰਿਆਣਾ ਵਿਚ ਬੇਰੁਜ਼ਗਾਰੀ ਦੇ ਮੁੱਦੇ ਉਤੇ ਮੰਗਲਵਾਰ ਨੂੰ ਭਾਜਪਾ ਉਤੇ ਨਿਸ਼ਾਨਾ ਸੇਧਦਿਆਂ ਸਵਾਲ ਕੀਤਾ ਕਿ ਆਖ਼ਰ ਸੂਬੇ ਦੇ ਨੌਜਵਾਨ ‘ਡੰਕੀ’ ਬਣਨ ਲਈ ਕਿਉਂ ਮਜਬੂਰ ਹਨ? ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਕਾਂਗਰਸ ਸਰਕਾਰ ਬਣਨ ਉਤੇ ਅਜਿਹਾ ਢਾਂਚਾ ਬਣਾਇਆ ਜਾਵੇਗਾ ਕਿ ਨੌਜਵਾਨਾਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਲਈ ਆਪਣਿਆਂ ਤੋਂ ਦੂਰ ਨਾ ਜਾਣਾ ਪਵੇ।

Advertisement

ਉਨ੍ਹਾਂ ਕਿਹਾ ਕਿ ਭਾਜਪਾ ਨੇ ਨੌਜਵਾਨਾਂ ਤੋਂ ਰੁਜ਼ਗਾਰ ਦੇ ਮੌਕੇ ਖੋਹ ਕੇ ਸਾਰੇ ਦੇਸ਼ ਦੇ ਨੌਜਵਾਨਾਂ ਨਾਲ ਹੀ ‘ਭਾਰੀ ਨਾਇਨਸਾਫ਼ੀ’ ਕੀਤੀ ਹੈ, ਜਿਸ ਕਾਰਨ ਉਨ੍ਹਾਂ ਨੂੰ ਆਪਣੀ ਜਾਨ ਜੋਖਮ ਵਿਚ ਪਾ ਕੇ ਵਿਦੇਸ਼ਾਂ ਦੇ ‘ਮੁਸੀਬਤਾਂ ਭਰੇ ਸਫ਼ਰ’ ਉਤੇ ਨਿਕਲਣਾ ਪੈਂਦਾ ਹੈ। ਉਨ੍ਹਾਂ ਇਹ ਟਿੱਪਣੀਆਂ ਹਰਿਆਣਾ ਦੇ ਕੁਝ ਨੌਜਵਾਨਾਂ ਨਾਲ ਅਮਰੀਕਾ ਵਿਚ ਕੀਤੀ ਮੁਲਾਕਾਤ ਦੀ ਅੱਜ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉਤੇ ਵੀਡੀਓ ਸ਼ੇਅਰ ਕਰਦਿਆਂ ਕੀਤੀਆਂ ਹਨ।

ਇਨ੍ਹਾਂ ਨੌਜਵਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਭਾਰਤ-ਹਰਿਆਣਾ ਵਿਚ ਬੇਰੁਜ਼ਗਾਰੀ ਕਾਰਨ ਅਮਰੀਕਾ ਜਾਣ ਲਈ ਮਜਬੂਰ ਹੋਣਾ ਪਿਆ ਅਤੇ ਇਸ ਦੌਰਾਨ ਉਨ੍ਹਾਂ ਨੂੰ ਇਸ ਵਿਦੇਸ਼ੀ ਧਰਤੀ ਉਤੇ ਭਾਰੀ ਮੁਸ਼ਕਲਾਂ ਵੀ ਝੱਲਣੀਆਂ ਪਈਆਂ।

ਹਿੰਦੀ ਵਿਚ ਪਾਈ ਇਸ ਪੋਸਟ, ਜਿਸ ਨਾਲ ਵੀਡੀਓ ਵੀ ਨੱਥੀ ਹੈ, ਵਿਚ ਰਾਹੁਲ ਗਾਂਧੀ ਨੇ ਕਿਹਾ, ‘‘ਹਰਿਅਣਾ ਦੇ ਨੌਜਵਾਨ ‘ਡੰਕੀ’ ਕਿਉਂ ਬਣੇ? ਭਾਜਪਾ ਵੱਲੋਂ ਫੈਲਾਈ ਗਈ ‘ਬੇਰੁਜ਼ਗਾਰੀ ਦੀ ਬਿਮਾਰੀ’ ਦੀ ਕੀਮਤ ਲੱਖਾਂ ਪਰਿਵਾਰ ਆਪਣਿਆਂ ਤੋਂ ਦੂਰ ਹੋ ਕੇ ਚੁਕਾ ਰਹੇ ਹਨ।’’

ਗ਼ੌਰਤਲਬ ਹੈ ਕਿ ‘ਡੰਕੀ’/ਡੌਂਕੀ ਦਾ ਮਤਲਬ ਹੁੰਦਾ ਹੈ ‘ਡੰਕੀ ਉਡਾਣਾਂ’ ਲੈ ਕੇ ਗ਼ੈਰਕਾਨੂੰਨੀ ਅਤੇ ਖ਼ਤਰਨਾਕ ਹਾਲਾਤ ਵਿਚ ਪੱਛਮੀ ਮੁਲਕਾਂ ਵਿਚ ਰੁਜ਼ਗਾਰ ਲਈ ਪਰਵਾਸ ਕਰਨਾ। ਇਸ ਮੁੱਦੇ ਉਤੇ ਅਤੇ ਇਸੇ ਸਿਰਲੇਖ ‘ਡੰਕੀ’ ਵਾਲੀ ਬੀਤੇ ਸਾਲ ਸ਼ਾਹਰੁਖ਼ ਖ਼ਾਨ ਦੀ ਅਦਾਕਾਰੀ ਵਾਲੀ ਰਾਜਕੁਮਾਰ ਹੀਰਾਨੀ ਦੀ ਬਾਲੀਵੁੱਡ ਫਿਲਮ ਵੀ ਆਈ ਸੀ। -ਪੀਟੀਆਈ

Advertisement