ਥੋਕ ਮਹਿੰਗਾਈ ਦਰ ਅਗਸਤ ’ਚ 0.52 ਫ਼ੀਸਦ ’ਤੇ ਪੁੱਜੀ
ਖੁਰਾਕੀ ਪਦਾਰਥਾਂ ਤੇ ਨਿਰਮਿਤ ਵਸਤਾਂ ਦੀਆਂ ਕੀਮਤਾਂ ’ਚ ਮਾਮੂਲੀ ਵਾਧੇ ਕਾਰਨ ਥੋਕ ਕੀਮਤਾਂ ’ਤੇ ਆਧਾਰਿਤ ਮਹਿੰਗਾਈ ਦਰ (ਡਬਲਿਊ ਪੀ ਆਈ) ਦੋ ਮਹੀਨੇ ਬਾਅਦ ਅਗਸਤ ’ਚ ਮਨਫੀ ਤੋਂ ਵਧ ਕੇ 0.52 ਫ਼ੀਸਦ ਹੋ ਗਈ ਹੈ। ਅੱਜ ਜਾਰੀ ਸਰਕਾਰੀ ਅੰਕੜਿਆਂ ਮੁਤਾਬਕ ਡਬਲਿਊ...
Advertisement
ਖੁਰਾਕੀ ਪਦਾਰਥਾਂ ਤੇ ਨਿਰਮਿਤ ਵਸਤਾਂ ਦੀਆਂ ਕੀਮਤਾਂ ’ਚ ਮਾਮੂਲੀ ਵਾਧੇ ਕਾਰਨ ਥੋਕ ਕੀਮਤਾਂ ’ਤੇ ਆਧਾਰਿਤ ਮਹਿੰਗਾਈ ਦਰ (ਡਬਲਿਊ ਪੀ ਆਈ) ਦੋ ਮਹੀਨੇ ਬਾਅਦ ਅਗਸਤ ’ਚ ਮਨਫੀ ਤੋਂ ਵਧ ਕੇ 0.52 ਫ਼ੀਸਦ ਹੋ ਗਈ ਹੈ। ਅੱਜ ਜਾਰੀ ਸਰਕਾਰੀ ਅੰਕੜਿਆਂ ਮੁਤਾਬਕ ਡਬਲਿਊ ਪੀ ਆਈ ਆਧਾਰਿਤ ਮਹਿੰਗਾਈ ਦਰ ਜੁਲਾਈ ਅਤੇ ਜੂਨ ’ਚ ਕ੍ਰਮਵਾਰ (-) 0.58 ਤੇ (-) 0.19 ਫੀਸਦ ਰਹੀ। ਪਿਛਲੇ ਸਾਲ ਅਗਸਤ ’ਚ ਇਹ ਦਰ 1.25 ਫੀਸਦ ਸੀ। ਉਦਯੋਗ ਮੰਤਰਾਲੇ ਨੇ ਬਿਆਨ ’ਚ ਕਿਹਾ, ‘ਅਗਸਤ 2025 ’ਚ ਮਹਿੰਗਾਈ ਦਰ ’ਚ ਵਾਧਾ ਮੁੱਖ ਤੌਰ ’ਤੇ ਖੁਰਾਕੀ ਉਤਪਾਦਾਂ, ਗ਼ੈਰ-ਖੁਰਾਕੀ ਪਦਾਰਥਾਂ, ਨਿਰਮਾਣ ਖੇਤਰ, ਗ਼ੈਰ-ਧਾਤ ਆਧਾਰਿਤ ਖਣਿਜ ਉਤਪਾਦਾਂ ਤੇ ਟਰਾਂਸਪੋਰਟ ਉਪਕਰਨਾਂ ਦੀਆਂ ਕੀਮਤਾਂ ’ਚ ਵਾਧੇ ਕਾਰਨ ਹੋਇਆ ਹੈ।’ ਡਬਲਿਊ ਪੀ ਆਈ ਦੇ ਅੰਕੜਿਆਂ ਅਨੁਸਾਰ ਅਗਸਤ ’ਚ ਖੁਰਾਕੀ ਪਦਾਰਥਾਂ ਦੀ ਕੀਮਤ ’ਚ 3.06 ਫੀਸਦ ਦੀ ਕਮੀ ਰਹੀ, ਜਦਕਿ ਜੁਲਾਈ ’ਚ ਇਹ ਕਮੀ 6.29 ਫੀਸਦ ਸੀ। ਇਸ ਦੌਰਾਨ ਸਬਜ਼ੀਆਂ ਦੀਆਂ ਕੀਮਤਾਂ ’ਚ ਤੇਜ਼ੀ ਦੇਖੀ ਗਈ। ਨਿਰਮਿਤ ਉਤਪਾਦਾਂ ਦੇ ਮਾਮਲੇ ’ਚ ਮਹਿੰਗਾਈ ਦਰ ਅਗਸਤ ’ਚ 2.55 ਫੀਸਦ ਰਹੀ ਜਦਕਿ ਪਿਛਲੇ ਮਹੀਨੇ ਇਹ 2.05 ਫੀਸਦ ਸੀ। ਈਂਧਣ ਤੇ ਬਿਜਲੀ ਖੇਤਰ ’ਚ ਨਕਾਰਾਤਮਕ ਮਹਿੰਗਾਈ ਦਰ 3.17 ਫੀਸਦ ਰਹੀ ਜਦਕਿ ਜੁਲਾਈ ’ਚ ਇਹ 2.43 ਫੀਸਦ ਸੀ।
Advertisement