ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜਦੋਂ ਬਾਂਦਰ ਨੇ ਸ਼ਸ਼ੀ ਥਰੂਰ ਨੂੰ ਪਾਈ ਜੱਫੀ

ਕਾਂਗਰਸ ਆਗੂ ਨੇ ਗੋਦੀ ’ਚ ਬੈਠੇ ਬਾਂਦਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ
ਕਾਂਗਰਸ ਆਗੂ ਸ਼ਸ਼ੀ ਥਰੂਰ ਦੀ ਗੋਦੀ ’ਚ ਬੈਠਾ ਬਾਂਦਰ ਕੇਲੇ ਖਾਂਦਾ ਹੋਇਆ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 4 ਦਸੰਬਰ

ਕਾਂਗਰਸ ਆਗੂ ਸ਼ਸ਼ੀ ਥਰੂਰ ਨਾਲ ਅੱਜ ਉਸ ਵੇਲੇ ਅਜੀਬ ਤਜਰਬਾ ਹੋਇਆ ਜਦੋਂ ਘਰ ਵਿੱਚ ਬੈਠਿਆਂ ਇੱਕ ਬਾਂਦਰ ਨੇ ਉਨ੍ਹਾਂ ਨੂੰ ਆ ਕੇ ਜੱਫੀ ਪਾ ਲਈ। ਇਸ ਮਗਰੋਂ ਜਦੋਂ ਉਸ ਨੂੰ ਕੇਲੇ ਦਿੱਤੇ ਗਏ ਤਾਂ ਉਹ ਇਨ੍ਹਾਂ ਨੂੰ ਖਾ ਕੇ ਕਾਂਗਰਸ ਸੰਸਦ ਮੈਂਬਰ ਦੀ ਛਾਤੀ ’ਤੇ ਸਿਰ ਰੱਖ ਕੇ ਸੌਂ ਗਿਆ। ਥਰੂਰ ਨੇ ਇਸ ਸਬੰਧੀ ਕੁੱਝ ਤਸਵੀਰਾਂ ਐਕਸ ’ਤੇ ਸਾਂਝੀਆਂ ਕਰਦਿਆਂ ਕਿਹਾ, ‘ਅੱਜ ਇੱਕ ਵਿਲੱਖਣ ਤਜਰਬਾ ਹੋਇਆ। ਅੱਜ ਸਵੇਰੇ ਜਦੋਂ ਮੈਂ ਆਪਣੇ ਬਗੀਚੇ ਵਿੱਚ ਬੈਠ ਕੇ ਅਖਬਾਰਾਂ ਪੜ੍ਹ ਰਿਹਾ ਸੀ ਤਾਂ ਇੱਕ ਬਾਂਦਰ ਮੇਰੇ ਵੱਲ ਆਇਆ ਅਤੇ ਸਿੱਧਾ ਮੇਰੀ ਗੋਦੀ ਵਿੱਚ ਆ ਕੇ ਬੈਠ ਗਿਆ। ਅਸੀਂ ਜਦੋਂ ਉਸ ਨੂੰ ਦੋ ਕੇਲੇ ਦਿੱਤੇ ਤਾਂ ਉਹ ਇਨ੍ਹਾਂ ਨੂੰ ਖਾ ਕੇ ਮੇਰੀ ਛਾਤੀ ’ਤੇ ਸਿਰ ਰੱਖ ਕੇ ਸੌਂ ਗਿਆ।’ ਉਨ੍ਹਾਂ ਕਿਹਾ, ‘ਮੈਂ ਹੌਲੀ ਜਿਹੇ ਉੱਠਣ ਲੱਗਾ ਤਾਂ ਉਹ ਛਾਲ ਮਾਰ ਕੇ ਦੌੜ ਗਿਆ।’ ਥਰੂਰ ਨੇ ਕਿਹਾ ਕਿ ਉਨ੍ਹਾਂ ਦੇ ਮਨ ਵਿੱਚ ਜੰਗਲੀ ਜੀਵਾਂ ਲਈ ਬਹੁਤ ਸਤਿਕਾਰ ਹੈ। ਥਰੂਰ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚ ਬਾਂਦਰ ਉਨ੍ਹਾਂ ਦੀ ਗੋਦੀ ਵਿੱਚ ਬੈਠਾ, ਕੇਲੇ ਖਾਂਦਾ ਅਤੇ ਸੁੱਤਾ ਹੋਇਆ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ ’ਤੇ ਲੋਕਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ। -ਪੀਟੀਆਈ

Advertisement

Advertisement