ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

WhatsApp accounts: ਕੇਂਦਰ ਵੱਲੋਂ ਦੱਖਣ-ਪੂਰਬੀ ਏਸ਼ੀਆ ਦੇ ਹੈਕਰਾਂ ਦੇ 17,000 ਵਟਸਐਪ ਖਾਤੇ ਬਲੌਕ

ਨਵੀਂ ਦਿੱਲੀ, 21 ਨਵੰਬਰ ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (I4 ਸੀ) ਅਤੇ ਦੂਰਸੰਚਾਰ ਵਿਭਾਗ ਨੇ ਦੱਖਣੀ ਪੂਰਬੀ ਏਸ਼ੀਆ ਦੇ ਹੈਕਰਾਂ ਦੇ 17,000 WhatsApp ਖਾਤਿਆਂ ਨੂੰ ਬਲੌਕ ਕਰ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਹ ਜਾਣਕਾਰੀ X ’ਤੇ ਨਸ਼ਰ ਕਰਦਿਆਂ ਦੱਸਿਆ...
Advertisement

ਨਵੀਂ ਦਿੱਲੀ, 21 ਨਵੰਬਰ

ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (I4 ਸੀ) ਅਤੇ ਦੂਰਸੰਚਾਰ ਵਿਭਾਗ ਨੇ ਦੱਖਣੀ ਪੂਰਬੀ ਏਸ਼ੀਆ ਦੇ ਹੈਕਰਾਂ ਦੇ 17,000 WhatsApp ਖਾਤਿਆਂ ਨੂੰ ਬਲੌਕ ਕਰ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਹ ਜਾਣਕਾਰੀ X ’ਤੇ ਨਸ਼ਰ ਕਰਦਿਆਂ ਦੱਸਿਆ ਹੈ ਕਿ ਉਹ ਭਾਰਤ ਦੀ ਡਿਜੀਟਲ ਸੁਰੱਖਿਆ ਨੂੰ ਮਜ਼ਬੂਤ ​​ਕਰਨਾ ਚਾਹੁੰਦੇ ਹਨ। ਇਸ ਸਾਲ ਮਈ ਵਿੱਚ ਗ੍ਰਹਿ ਮੰਤਰਾਲੇ ਨੇ ਕੰਬੋਡੀਆ, ਮਿਆਂਮਾਰ, ਅਤੇ ਲਾਓਸ-ਫਿਲੀਪੀਨਜ਼ ਵਰਗੇ ਦੱਖਣ-ਪੂਰਬੀ ਏਸ਼ਿਆਈ ਦੇਸ਼ਾਂ ਤੋਂ ਸਰਗਰਮ ਗਰੋਹ ਦੀ ਪੈੜ ਨੱਪਣ ਲਈ ਇਕ ਕਮੇਟੀ ਬਣਾਈ ਸੀ। ਭਾਰਤ ਵਿੱਚ ਲਗਪਗ 45 ਫੀਸਦੀ ਸਾਈਬਰ-ਵਿੱਤੀ ਧੋਖਾਧੜੀ ਦੱਖਣ-ਪੂਰਬੀ ਏਸ਼ੀਆ ਤੋਂ ਕੀਤੀ ਜਾਂਦੀ ਹੈ।

Advertisement

Advertisement