ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੱਛਮੀ ਬੰਗਾਲ: BSF ਦੇ ਜਵਾਨ ਵੱਲੋਂ ਗੋਲੀ ਮਾਰ ਕੇ ਸੀਨੀਅਰ ਦੀ ਹੱਤਿਆ

ਨਵੀਂ ਦਿੱਲੀ/ਕੋਲਕਾਤਾ, 15 ਜੂਨ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਵਿੱਚ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਇਕ ਕੈਂਪ ਵਿੱਚ ਤਿੱਖੀ ਬਹਿਸ ਹੋਣ ’ਤੇ ਬੀਐੱਸਐੱਫ ਦੇ ਇਕ ਜਵਾਨ ਨੇ ਆਪਣੇ ਸੀਨੀਅਰ ਦੀ ਕਥਿਤ ਤੌਰ ’ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅਧਿਕਾਰੀਆਂ...
Advertisement

ਨਵੀਂ ਦਿੱਲੀ/ਕੋਲਕਾਤਾ, 15 ਜੂਨ

ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਵਿੱਚ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਇਕ ਕੈਂਪ ਵਿੱਚ ਤਿੱਖੀ ਬਹਿਸ ਹੋਣ ’ਤੇ ਬੀਐੱਸਐੱਫ ਦੇ ਇਕ ਜਵਾਨ ਨੇ ਆਪਣੇ ਸੀਨੀਅਰ ਦੀ ਕਥਿਤ ਤੌਰ ’ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ।

Advertisement

ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਜ਼ਿਲ੍ਹੇ ਦੇ ਧੂਲੀਆਨ ਵਿੱਚ ਬੀਐੱਸਐੱਫ ਦੇ ਇਕ ਕੈਂਪ ਵਿੱਚ ਸ਼ਨਿਚਰਵਾਰ ਰਾਤ ਨੂੰ ਕਰੀਬ 10.30 ਵਜੇ ਵਾਪਰੀ। ਅਧਿਕਾਰੀਆਂ ਨੇ ਦੱਸਿਆ ਕਿ ਕਾਂਸਟੇਬਲ ਸ਼ਿਵਮ ਕੁਮਾਰ ਨੇ ਤਿੱਖੀ ਬਹਿਸ ਤੋਂ ਬਾਅਦ ਸਰਵਿਸ ਰਾਈਫਲ ਨਾਲ ਗੋਲੀ ਮਾਰ ਕੇ ਆਪਣੇ ਸੀਨੀਅਰ, ਹੌਲਦਾਰ ਰਤਨ ਸਿੰਘ ਸ਼ੇਖਾਵਤ ਦੀ ਹੱਤਿਆ ਕਰ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮ ਕਾਂਸਟੇਬਲ ਨੂੰ ਫੜ ਲਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਦੋਵੇਂ ਮੁਲਾਜ਼ਮ ਬੀਐੱਸਐੱਫ ਦੀ ਇੱਕੋ ਇਕਾਈ ਵਿੱਚ ਤਾਇਨਾਤ ਸਨ, ਜਿਸ ਨੂੰ ਮੁਰਸ਼ਿਦਾਬਾਦ ਵਿੱਚ ਹਾਲ ਹੀ ਵਿੱਚ ਹੋਈਆਂ ਫਿਰਕੂ ਝੜਪਾਂ ਤੋਂ ਬਾਅਦ ਇਲਾਕੇ ਵਿੱਚ ਤਾਇਨਾਤ ਕੀਤਾ ਗਿਅ ਸੀ। ਅਧਿਕਾਰੀਆਂ ਨੇ ਕਿਹਾ ਕਿ ਬੀਐੱਸਐੱਫ ਨੇ ‘ਕੋਰਟ ਆਫ਼ ਇੰਕੁਆਰੀ’ ਦਾ ਹੁਕਮ ਦਿੱਤਾ ਹੈ ਅਤੇ ਘਟਨਾ ਦੇ ਸਟੀਕ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

56 ਸਾਲਾ ਸ਼ੇਖਾਵਤ 1989 ਵਿੱਚ ਬੀਐੱਸਐੱਫ ਵਿੱਚ ਭਰਤੀ ਹੋਇਆ ਸੀ ਅਤੇ ਬਲ ਦੀ 119 ਬਟਾਲੀਅਨ ਵਿੱਚ ਤਾਇਨਾਤ ਸੀ। ਅਧਿਕਾਰੀਆਂ ਨੇ ਕਿਹਾ ਕਿ ਸ਼ੇਖਾਵ ਰਾਜਸਥਾਨ ਦੇ ਜੈਪੁਰ ਦਾ ਰਹਿਣ ਵਾਲਾ ਸੀ ਅਤੇ ਉਸ ਦੇ ਪਰਿਵਾਰ ਵਿੱਚ ਪਤਨੀ, ਇਕ ਧੀ ਅਤੇ ਇਕ ਪੁੱਤਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਵੀ ਉਸੇ ਬਟਾਲੀਅਨ ਦਾ ਹੈ।   -ਪੀਟੀਆਈ

Advertisement