ਭਾਜਪਾ ਨਾਲ ਸੀਟਾਂ ਦੀ ਵੰਡ ਬਾਰੇ ਸੰਗਰਾਂਦ ਮਗਰੋਂ ਖੁਸ਼ਖਬਰੀ ਦੇਵਾਂਗੇ: ਕੁਮਾਰਸਵਾਮੀ
ਬੰਗਲੂਰੂ, 30 ਦਸੰਬਰ ਜਨਤਾ ਦਲ (ਸੈਕੂਲਰ) ਦੇ ਸੂਬਾ ਪ੍ਰਧਾਨ ਐੱਚਡੀ ਕੁਮਾਰਸਵਾਮੀ ਨੇ ਅੱਜ ਕਿਹਾ ਕਿ ਉਹ ਲੋਕ ਸਭਾ ਚੋਣਾਂ ਲਈ ਕਰਨਾਟਕ ਵਿੱਚ ਭਾਜਪਾ ਨਾਲ ਸੀਟਾਂ ਦੀ ਵੰਡ ਬਾਰੇ ਸੰਗਰਾਂਦ ਮਗਰੋਂ ‘ਖੁਸ਼ਖਬਰੀ’ ਦੇਣਗੇ। ਸਾਬਕਾ ਮੁੱਖ ਮੰਤਰੀ ਨੇ ਦੁਹਰਾਇਆ ਕਿ ਜੇਡੀ (ਐਸ)...
Advertisement
ਬੰਗਲੂਰੂ, 30 ਦਸੰਬਰ
ਜਨਤਾ ਦਲ (ਸੈਕੂਲਰ) ਦੇ ਸੂਬਾ ਪ੍ਰਧਾਨ ਐੱਚਡੀ ਕੁਮਾਰਸਵਾਮੀ ਨੇ ਅੱਜ ਕਿਹਾ ਕਿ ਉਹ ਲੋਕ ਸਭਾ ਚੋਣਾਂ ਲਈ ਕਰਨਾਟਕ ਵਿੱਚ ਭਾਜਪਾ ਨਾਲ ਸੀਟਾਂ ਦੀ ਵੰਡ ਬਾਰੇ ਸੰਗਰਾਂਦ ਮਗਰੋਂ ‘ਖੁਸ਼ਖਬਰੀ’ ਦੇਣਗੇ। ਸਾਬਕਾ ਮੁੱਖ ਮੰਤਰੀ ਨੇ ਦੁਹਰਾਇਆ ਕਿ ਜੇਡੀ (ਐਸ) ਕਿੰਨੀਆਂ ਸੀਟਾਂ ’ਤੇ ਚੋਣ ਲੜੇਗੀ ਇਹ ਉਨ੍ਹਾਂ ਦੀ ਪਾਰਟੀ ਲਈ ਅਹਿਮ ਨਹੀਂ ਹੈ ਕਿਉਂਕਿ ਐੱਨਡੀਏ ਦਾ ਟੀਚਾ ਸੂਬੇ ਦੀਆਂ ਸਾਰੀਆਂ 28 ਲੋਕ ਸਭਾ ਸੀਟਾਂ ਜਿੱਤਣਾ ਹੈ। ਉਨ੍ਹਾਂ ਕਿਹਾ, ‘‘ਸਰਵੇਖਣ ਰਿਪੋਰਟ ਦੇ ਆਧਾਰ ’ਤੇ ਦਿੱਲੀ ਵਿੱਚ ਚਰਚਾ ਕਰ ਕੇ ਇਸ ਬਾਰੇ ਫ਼ੈਸਲਾ ਲਿਆ ਜਾਵੇਗਾ।’’ ਕੁਮਾਰਸਵਾਮੀ ਅਤੇ ਜੇਡੀ (ਐੱਸ) ਦੇ ਮੁਖੀ ਐੱਚ.ਡੀ ਦੇਵਗੌੜਾ ਨੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਲ ਮੁਲਾਕਾਤ ਕੀਤੀ ਸੀ। -ਪੀਟੀਆਈ
Advertisement
Advertisement
