ਸੂਬੇ ਦੇ ਹੱਕਾਂ ਲਈ ਲੜਾਈ ਜਾਰੀ ਰੱਖਾਂਗੇ: ਸਟਾਲਿਨ
ਚੇਨਈ: ਤਾਮਿਲਨਾਡੂ ਦੇ ਮੁੱਖ ਮੰਤਰੀ ਅਤੇ ਡੀ ਐੱਮ ਕੇ ਮੁਖੀ ਐੱਮ ਕੇ ਸਟਾਲਿਨ ਨੇ ਕਿਹਾ ਕਿ ਰਾਜਪਾਲਾਂ ਵੱਲੋਂ ਬਿੱਲਾਂ ਨੂੰ ਮਨਜ਼ੂਰੀ ਦੇਣ ਲਈ ਸਮਾਂ-ਸੀਮਾ ਤੈਅ ਕਰਨ ਲਈ ਸੰਵਿਧਾਨ ’ਚ ਸੋਧ ਹੋਣ ਤੱਕ ਉਹ ਟਿਕ ਕੇ ਨਹੀਂ ਬੈਠਣਗੇ। ਰਾਸ਼ਟਰਪਤੀ ਦੇ ਹਵਾਲੇ...
Advertisement
ਚੇਨਈ: ਤਾਮਿਲਨਾਡੂ ਦੇ ਮੁੱਖ ਮੰਤਰੀ ਅਤੇ ਡੀ ਐੱਮ ਕੇ ਮੁਖੀ ਐੱਮ ਕੇ ਸਟਾਲਿਨ ਨੇ ਕਿਹਾ ਕਿ ਰਾਜਪਾਲਾਂ ਵੱਲੋਂ ਬਿੱਲਾਂ ਨੂੰ ਮਨਜ਼ੂਰੀ ਦੇਣ ਲਈ ਸਮਾਂ-ਸੀਮਾ ਤੈਅ ਕਰਨ ਲਈ ਸੰਵਿਧਾਨ ’ਚ ਸੋਧ ਹੋਣ ਤੱਕ ਉਹ ਟਿਕ ਕੇ ਨਹੀਂ ਬੈਠਣਗੇ। ਰਾਸ਼ਟਰਪਤੀ ਦੇ ਹਵਾਲੇ ਬਾਰੇ ਸੁਪਰੀਮ ਕੋਰਟ ਦੀ ਰਾਏ ’ਤੇ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਕਿਹਾ, ‘‘ਸੂਬੇ ਦੇ ਹੱਕਾਂ ਤੇ ਸੱਚੇ ਫੈਡਰਲਿਜ਼ਮ ਲਈ ਸਾਡੀ ਲੜਾਈ ਜਾਰੀ ਰਹੇਗੀ।’’ ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦੇ ਹਵਾਲੇ ’ਤੇ ਆਪਣੇ ਜਵਾਬ ’ਚ ਸੁਪਰੀਮ ਕੋਰਟ ਦੀ ਰਾਏ ਦਾ ਤਾਮਿਲਨਾਡੂ ਸਰਕਾਰ ਬਨਾਮ ਤਾਮਿਲਨਾਡੂ ਦੇ ਰਾਜਪਾਲ ਮਾਮਲੇ ’ਚ 8 ਅਪਰੈਲ 2025 ਦੇ ਫ਼ੈਸਲੇ ’ਤੇ ਕੋਈ ਅਸਰ ਨਹੀਂ ਪਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਰਾਏ ਦੇਣ ਵਾਲੇ ਬੈਂਚ ਨੇ ਕਈ ਅਹਿਮ ਸਿਧਾਂਤਾਂ ਦੀ ਪੁਸ਼ਟੀ ਕੀਤੀ ਹੈ। ਇਸ ’ਚ ਇਹ ਦਾਅਵਾ ਵੀ ਸ਼ਾਮਲ ਹੈ ਕਿ ਚੁਣੀ ਹੋਈ ਸਰਕਾਰ ਨੂੰ ਡਰਾਈਵਰ ਸੀਟ ’ਤੇ ਹੋਣਾ ਚਾਹੀਦਾ ਹੈ ਤੇ ਰਾਜ ’ਚ ਦੋ ਕਾਰਜਕਾਰੀ ਸ਼ਕਤੀ ਕੇਂਦਰ ਨਹੀਂ ਹੋ ਸਕਦੇ। -ਪੀਟੀਆਈ
Advertisement
Advertisement
