ਸਾਡੇ ਕੋਲ ਬਿਹਾਰ ਅਸੈਂਬਲੀ ਚੋਣਾਂ ਦੇ ਬਾਈਕਾਟ ਦਾ ਬਦਲ ਮੌਜੂਦ: ਤੇਜਸਵੀ ਯਾਦਵ
ਚੋਣ ਕਮਿਸ਼ਨ ’ਤੇ ਸਰਕਾਰ ਦੇ ‘ਸਿਆਸੀ ਸੰਦ’ ਵਜੋਂ ਕੰਮ ਕਰਨ ਦਾ ਦੋਸ਼ ਲਾਇਆ
Advertisement
ਬਿਹਾਰ ਵਿਚ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ ਵਿਆਪਕ ਸੁਧਾਈ ਦੇ ਚੱਲ ਰਹੇ ਅਮਲ ਦਰਮਿਆਨ ਰਾਸ਼ਟਰੀ ਜਨਤਾ ਦਲ ਦੇ ਆਗੂ ਤੇ ਸੂੁੁਬੇ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਅੱਜ ਕਿਹਾ ਕਿ ਉਨ੍ਹਾਂ ਕੋਲ ਅਗਾਮੀ ਬਿਹਾਰ ਅਸੈਂਬਲੀ ਚੋਣਾਂ ਦੇ ਬਾਈਕਾਟ ਦਾ ਬਦਲ ਵੀ ਮੌਜੂਦ ਹੈ।
ਬਿਹਾਰ ਅਸੈਂਬਲੀ ’ਚ ਵਿਰੋਧੀ ਧਿਰ ਦੇ ਨੇਤਾ ਨੇ ਸੈਸ਼ਨ ਦੇ ਆਖਰੀ ਦਿਨ ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਇਹ ਟਿੱਪਣੀਆਂ ਕੀਤੀਆਂ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਸੱਤਾਧਾਰੀ ਕੌਮੀ ਜਮਹੂਰੀ ਗੱਠਜੋੜ (NDA) ਇਸ ਮਸ਼ਕ ਦੀ ਹਮਾਇਤ ਵਿੱਚ ਸਾਹਮਣੇ ਆਇਆ ਹੈ ਕਿਉਂਕਿ ਚੋਣ ਕਮਿਸ਼ਨ ਸਰਕਾਰ ਦੇ ‘ਸਿਆਸੀ ਸੰਦ’ ਵਜੋਂ ਕੰਮ ਕਰ ਰਿਹਾ ਹੈ।
Advertisement
ਆਰਜੇਡੀ, ਕਾਂਗਰਸ ਤੇ ਹੋਰਨਾਂ ਵਿਰੋਧੀ ਪਾਰਟੀਆਂ, ਜੋ ਬਿਹਾਰ ਵਿਚ ਮਹਾਗੱਠਜੋੜ ਦਾ ਹਿੱਸਾ ਹਨ, ਵੱਲੋਂ ਵੋਟਰ ਸੂਚੀਆਂ ਵਿਚ ਵਿਆਪਕ ਸੁਧਾਈ ਦਾ ਜਮ ਕੇ ਵਿਰੋਧ ਕੀਤਾ ਜਾ ਰਿਹਾ ਹੈ। ਰਾਹੁਲ ਗਾਂਧੀ ਤਾਂ ਇਸ ਪੂਰੇ ਅਮਲ ਨੂੰ ‘ਵੋਟਾਂ ਦੀ ਚੋਰੀ’ ਕਰਾਰ ਦੇ ਚੁੱਕੇ ਹਨ।
Advertisement