ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪ੍ਰਦੂਸ਼ਣ ਘਟਾਉਣ ਲਈ ਸਾਡੇ ਕੋਲ ਜਾਦੂ ਦੀ ਛੜੀ ਨਹੀਂ: ਚੀਫ ਜਸਟਿਸ

ਦਿੱਲੀ-ਐੱਨ ਸੀ ਆਰ ’ਚ ਪ੍ਰਦੂਸ਼ਣ ਬਾਰੇ ਅਰਜ਼ੀ ’ਤੇ ਸੁਣਵਾੲੀ 3 ਨੂੰ
ਸੁਪਰੀਮ ਕੋਰਟ।
Advertisement
ਸੁਪਰੀਮ ਕੋਰਟ ਨੇ ਦਿੱਲੀ-ਐੱਨ ਸੀ ਆਰ ’ਚ ਹਵਾ ਗੁਣਵੱਤਾ ਦੀ ਵਿਗੜਦੀ ਹਾਲਤ ’ਤੇ ਚਿੰਤਾ ਜਤਾਉਣ ਵਾਲੀ ਅਰਜ਼ੀ ’ਤੇ 3 ਦਸੰਬਰ ਨੂੰ ਸੁਣਵਾਈ ਦੀ ਸਹਿਮਤੀ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਦੇ ਮੁੱਦੇ ’ਤੇ ਲਗਾਤਾਰ ਨਿਗਰਾਨੀ ਕਰਨ ਦੀ ਲੋੜ ਹੈ।

ਚੀਫ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੌਇਮਾਲਿਆ ਬਾਗਚੀ ਨੇ ਅਦਾਲਤੀ ਮਿੱਤਰ ਅਪਰਾਜਿਤਾ ਸਿੰਘ ਵੱਲੋਂ ਦਿੱਤੀ ਜਾਣਕਾਰੀ ਦਾ ਨੋਟਿਸ ਲਿਆ ਜਿਨ੍ਹਾਂ ਕਿਹਾ ਕਿ ਹਵਾ ਪ੍ਰਦੂਸ਼ਣ ਦੇ ਮਾਮਲੇ ’ਚ ‘ਦਿੱਲੀ-ਐੱਨ ਸੀ ਆਰ ’ਚ ਹਾਲਾਤ ਚਿੰਤਾਜਨਕ ਹਨ ਅਤੇ ਇਹ ਸਿਹਤ ਐਮਰਜੈਂਸੀ’ ਹੈ। ਉਨ੍ਹਾਂ ਕਿਹਾ, ‘‘ਅਦਾਲਤਾਂ ਕੋਲ ਜਾਦੂ ਦੀ ਕੋਈ ਛੜੀ ਨਹੀਂ। ਸਿਰਫ਼ ਮਾਹਿਰ ਹੀ ਇਸ ਸਮੱਸਿਆ ਦਾ ਹੱਲ ਕੱਢ ਸਕਦੇ ਹਨ। ਮੈਂ ਜਾਣਦਾ ਹਾਂ ਕਿ ਦਿੱਲੀ-ਐੱਨ ਸੀ ਆਰ ਲਈ ਹਵਾ ਪ੍ਰਦੂਸ਼ਣ ਖਤਰਨਾਕ ਹੈ।’’ ਇਸ ਦੌਰਾਨ ਦਿੱਲੀ ’ਚ ਹਵਾ ਗੁਣਵੱਤਾ ਲਗਾਤਾਰ 14ਵੇਂ ਦਿਨ ਬਹੁਤ ਮਾੜੀ ਸ਼੍ਰੇਣੀ ’ਚ ਦਰਜ ਕੀਤੀ ਗਈ। ਕੌਮੀ ਰਾਜਧਾਨੀ ’ਚ ਵੀਰਵਾਰ ਨੂੰ ਹਵਾ ਗੁਣਵੱਤਾ ਸੂਚਕ ਅੰਕ 377 ਦਰਜ ਕੀਤਾ ਗਿਆ ਜਿਸ ਤੋਂ ਸੰਕੇਤ ਮਿਲ ਰਹੇ ਹਨ ਕਿ ਆਉਂਦੇ ਹਫ਼ਤੇ ’ਚ ਕੋਈ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ।

Advertisement

ਮੁੰਬਈ ਦੀ ਮਾੜੀ ਹਵਾ ਅਤੇ ਇਥੋਪੀਆ ਦਾ ਜਵਾਲਾਮੁਖੀ...

ਮੁੰਬਈ: ਬੰਬੇ ਹਾਈ ਕੋਰਟ ਨੇ ਕਿਹਾ ਕਿ ਮਹਾਨਗਰ ’ਚ ਹਵਾ ਪ੍ਰਦੂਸ਼ਣ ਲਈ ਅਧਿਕਾਰੀ ਇਥੋਪੀਆ ’ਚ ਜਵਾਲਾਮੁਖੀ ਤੋਂ ਉੱਠ ਰਹੇ ਸੁਆਹ ਵਾਲੇ ਬੱਦਲਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ ਹਨ। ਮੁੰਬਈ ’ਚ ਹਵਾ ਗੁਣਵੱਤਾ ਸੂਚਕ ਅੰਕ ਬਹੁਤ ਪਹਿਲਾਂ ਤੋਂ ਹੀ ਮਾੜਾ ਚੱਲਿਆ ਆ ਰਿਹਾ ਹੈ। ਵਧੀਕ ਸਰਕਾਰੀ ਵਕੀਲ ਜਯੋਤੀ ਚੌਹਾਨ ਨੇ ਦਲੀਲ ਦਿੱਤੀ ਕਿ ਦੋ ਦਿਨ ਪਹਿਲਾਂ ਇਥੋਪੀਆ ’ਚ ਜਵਾਲਾਮੁਖੀ ਫਟਣ ਕਾਰਨ ਮੁੰਬਈ ਦੀ ਹਵਾ ਖ਼ਰਾਬ ਹੋਈ ਹੈ। ਅਦਾਲਤ ਨੇ ਇਸ ਦਲੀਲ ਨੂੰ ਖਾਰਜ ਕਰਦਿਆਂ ਕਿਹਾ ਕਿ ਹਵਾ ਪ੍ਰਦੂਸ਼ਣ ਤਾਂ ਜਵਾਲਾਮੁਖੀ ਫਟਣ ਤੋਂ ਬਹੁਤ ਪਹਿਲਾਂ ਦਾ ਹੈ।

 

 

Advertisement
Show comments