ਯਮਨ ’ਚ ਭਾਰਤੀ ਨਰਸ ਦੇ ਮਾਮਲੇ ’ਚ ਹਰ ਮਦਦ ਦੇ ਰਹੇ ਹਾਂ: ਵਿਦੇਸ਼ ਮੰਤਰਾਲਾ
ਨਵੀਂ ਦਿੱਲੀ: ਭਾਰਤ ਨੇ ਅੱਜ ਕਿਹਾ ਕਿ ਯਮਨ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੀ ਭਾਰਤੀ ਨਰਸ ਦੇ ਮਾਮਲੇ ਵਿੱਚ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ। ਕੇਰਲ ਦੇ ਪਲੱਕੜ ਜ਼ਿਲ੍ਹੇ ਦੇ ਕੋਲੇਂਗੋੜ ਦੀ ਰਹਿਣ ਵਾਲੀ ਨਿਮਿਸ਼ਾ ਪ੍ਰਿਆ...
Advertisement
ਨਵੀਂ ਦਿੱਲੀ:
ਭਾਰਤ ਨੇ ਅੱਜ ਕਿਹਾ ਕਿ ਯਮਨ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੀ ਭਾਰਤੀ ਨਰਸ ਦੇ ਮਾਮਲੇ ਵਿੱਚ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ। ਕੇਰਲ ਦੇ ਪਲੱਕੜ ਜ਼ਿਲ੍ਹੇ ਦੇ ਕੋਲੇਂਗੋੜ ਦੀ ਰਹਿਣ ਵਾਲੀ ਨਿਮਿਸ਼ਾ ਪ੍ਰਿਆ ਨੂੰ ਯਮਨ ਨਾਗਰਿਕ ਦੀ ਕਥਿਤ ਹੱਤਿਆ ਦੇ ਦੋਸ਼ ਹੇਠ ਮੌਤ ਦੀ ਸਜ਼ਾ ਸੁਣਾਈ ਗਈ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, ‘‘ਅਸੀਂ ਹਰ ਸੰਭਵ ਮਦਦ ਮੁਹੱਈਆ ਕਰਵਾ ਰਹੇ ਹਾਂ। ਸਾਨੂੰ ਯਮਨ ਵਿੱਚ ਨਿਮਿਸ਼ਾ ਪ੍ਰਿਆ ਦੀ ਸਜ਼ਾ ਬਾਰੇ ਪਤਾ ਹੈ। ਅਸੀਂ ਸਮਝਦੇ ਹਾਂ ਕਿ ਪ੍ਰਿਆ ਦਾ ਪਰਿਵਾਰ ਸਬੰਧਤ ਬਦਲਾਂ ’ਤੇ ਵਿਚਾਰ ਕਰ ਰਿਹਾ ਹੈ।’’ ਜੈਸਵਾਲ ਨੇ ਮੀਡੀਆ ਦੇ ਸਵਾਲ ਦੇ ਜਵਾਬ ’ਚ ਕਿਹਾ, ‘‘ਸਰਕਾਰ ਇਸ ਮਾਮਲੇ ਵਿੱਚ ਮਦਦ ਕਰ ਰਹੀ ਹੈ।’’ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਹੇਠਲੀ ਅਦਾਲਤ ਨੇ ਪ੍ਰਿਆ ਨੂੰ 2020 ਵਿੱਚ ਮੌਤ ਦੀ ਸਜ਼ਾ ਸੁਣਾਈ ਸੀ। -ਪੀਟੀਆਈ
Advertisement
Advertisement