ਭਾਰੀ ਮੀਂਹ ਕਾਰਨ ਪੌਂਗ ਡੈਮ Pong Dam ’ਚ ਪਾਣੀ ਦਾ ਪੱਧਰ ਵਧਿਆ
ਭਾਰੀ ਮੀਂਹ ਕਾਰਨ ਬਿਆਸ ਦਰਿਆ ਦੇ ਜਲ ਭੰਡਾਰ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਲਗਾਤਾਰ ਚੌਥੇ ਦਿਨ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਰਿਹਾ ਹੈ, ਜਿਸ ਕਾਰਨ ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਨੂੰ ਪਾਣੀ ਛੱਡਣਾ ਜਾਰੀ ਰੱਖਣਾ ਪਿਆ।
ਅੱਜ ਸਵੇਰੇ 9 ਵਜੇ ਜਲ ਭੰਡਾਰ ਦਾ ਪੱਧਰ 1,390.84 ਫੁੱਟ ਦਰਜ ਕੀਤਾ ਗਿਆ, ਜੋ ਕਿ 1,390 ਫੁੱਟ ਦੇ ਨਿਰਧਾਰਤ ਖ਼ਤਰੇ ਦੇ ਨਿਸ਼ਾਨ ਤੋਂ ਥੋੜ੍ਹਾ ਵੱਧ ਹੈ। ਡੈਮ ਅਧਿਕਾਰੀਆਂ ਮੁਤਾਬਕ ਅੱਜ ਪਾਣੀ ਦਾ ਆਮਦ 1,32,618 ਕਿਊਸਕ ਹੈ। ਸੋਮਵਾਰ ਨੂੰ ਪਾਣੀ ਦੀ ਆਮਦ 79,790 ਕਿਊਸਕ ਸੀ ਜੋ 24 ਘੰਟਿਆਂ ਵਿੱਚ 52,828 ਕਿਊਸਕ ਵਧੀ ਹੈ।
ਪਾਣੀ ਦਾ ਦਬਾਅ ਨੂੰ regulate ਰੱਖਣ ਲਈ ਛੇ ਅਪਰੇਸ਼ਨ ਮਸ਼ੀਨਾਂ ਅਤੇ spillway gates ਰਾਹੀਂ ਇਕੱਠਿਆਂ ਹੀ ਬਿਠਾਸ ਦਰਿਆ ’ਚ 79,891 cusecs ਪਾਣੀ ਰਿਲੀਜ਼ ਕੀਤਾ ਜਾ ਰਿਹਾ ਹੈ। ਹਾਲਾਂਕਿ ਅੱਜ ਛੱਡਿਆ ਗਿਆ ਪਾਣੀ ਸੋਮਵਾਰ ਨੂੰ ਰਿਲੀਜ਼ ਕੀਤੇ 1,09,920 cusecs ਪਾਣੀ ਤੋਂ ਘੱਟ ਸੀ।
ਇਸ ਵਿਚੋਂ 17,079 ਕਿਊਸਕ ਟਰਬਾਈਨਾਂ ਰਾਹੀਂ ਜਦਕਿ 62,812 cusecs ਪਾਣੀ spillway gates ਰਾਹੀਂ ਛੱਡਿਆ ਗਿਆ। ਪਾਣੀ ਛੱਡੇ ਜਾਣ ਨਾਲ Shahnehar barrage downstream ’ਚ ਪਾਣੀ ਦਾ ਵਹਾਅ 68,391 ਕਿਊਸਿਕ ਹੋ ਗਿਆ ਜਦਕਿ ਮੁਕੇਰੀਆਂ ਹਾਈਡਲ ਚੈਨਲ 11,500 ਕਿਊਸਿਕ ਪਾਣੀ ਚੱਲ ਰਿਹਾ ਸੀ।
BBMB ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਜਲ ਭੰਡਾਰ ’ਤੇ ਬਰਸਾਤੀ ਮੌਸਮ ਬਣਿਆ ਹੋਇਆ ਹੈ ਅਤੇ ਹੋਰ ਪਾਣੀ ਆਉਣ ਦੀ ਉਮੀਦ ਹੈ ਜਿਸ ਕਾਰਨ ਡੈਮ ਦੇ ਪਾਣੀ ਦਾ ਵਹਾਅ ਸਟੋਰੇਜ ਅਤੇ ਪਾਣੀ ਦੀ ਆਮਦ ਮੁਤਾਬਕ ਐਡਜਸਟ ਕੀਤਾ ਜਾ ਸਕਦਾ ਹੈ।
ਕਾਂਗੜਾ ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਨੀਵੇਂ ਇਲਾਕਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ ਜਦਕਿ ਕਿਸਾਨਾਂ ਅਤੇ ਵਸਨੀਕਾਂ ਨੂੰ ਦਰਿਆ ਦੇ ਨੇੜੇ ਖੜ੍ਹੀਆਂ ਫਸਲਾਂ ਅਤੇ ਰਿਹਾਇਸ਼ੀ ਇਲਾਕਾ ਡੁੱਬਣ ਦੀ ਸੰਭਾਵਨਾ ਬਾਰੇ ਚੇਤਾਵਨੀ ਦਿੱਤੀ ਗਈ ਹੈ।
ਬਿਆਸ ਨਦੀ ਦੇ ਇਲਾਕੇ ਅਤੇ ਜਲ ਭੰਡਾਰ ਖੇਤਰਾਂ ਵਿੱਚ ਭਾਰੀ ਬਾਰਿਸ਼ ਕਾਰਨ ਖ਼ਤਰਾ ਹੋਰ ਵੀ ਵਧ ਗਿਆ ਹੈ। ਪਾਮਲਪੁਰ ਦੇ ਸਿੰਚਾਈ ਤੇ ਸਿਹਤ ਵਿਭਾਗ Irrigation and Public Health Department, Palampur ਮੁਤਾਬਕ ਲੰਘੇ 24 ਘੰਟਿਆਂ ਵਿੱਚ ਸਭ ਤੋਂ ਵੱਧ 102.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਿਸ ਨਾਲ ਉੱਪਰਲੀ ਘਾਟੀ ਵਿੱਚ ਨਦੀਆਂ ਅਤੇ ਨਾਲੇ ਉੱਛਲ ਕੇ ਵਗ ਰਹੇ ਹਨ। ਸ਼ਾਹਪੁਰ ਤੇ ਨਾਦੌਨ ’ਚ 53-53 ਐੱੱਮਐੱਮ, ਜਦਕਿ ਹਰਸਾਰ ’ਚ 40.2 mm, ਹਰੀਪੁਰ ਤੇ ਜੋਗਿੰਦਰ ਨਗਰ, ਨੰਗਲ ਚੌਕ ’ਚ 32-32 mm ਮੀਂਹ ਦਰਜ ਕੀਤਾ ਗਿਆ। ਇਸ ਤੋਂ ਇਲਾਵਾ Bharwain, Dehargopipur, Guler, Baijnath, Nagrota Surian, Ghamroor ਅਤੇ Sujanpur ਇਲਾਕਿਆਂ ’ਚ ਵੀ 20 mm ਤੋਂ ਵੱਧ ਮੀਂਹ ਪਿਆ ਹੈ।
ਅਧਿਕਾਰੀਆਂ ਨੇ ਕਿਹਾ ਕਿ ਲਗਾਤਾਰ ਪੈ ਰਿਹਾ ਮੀਂਹ ਪੌਂਗ ਡੈਮ ਵਿੱਚ ਆ ਰਹੇ ਪਾਣੀ ਪ੍ਰਵਾਹ ਵਿੱਚ ਸਿੱਧੇ ਤੌਰ ’ਤੇ ਯੋਗਦਾਨ ਪਾ ਰਿਹਾ ਹੈ, ਜਿਸ ਕਾਰਨ ਨਿਰੰਤਰ ਨਿਗਰਾਨੀ ਜ਼ਰੂਰੀ ਹੋ ਗਈ ਹੈ। ਕਾਂਗੜਾ ਦੇ ਡਿਪਟੀ ਕਮਿਸ਼ਨਰ ਹੇਮਰਾਜ ਬੈਰਵਾ ਵੱਲੋਂ ਆਫ਼ਤ ਪ੍ਰਬੰਧਨ ਟੀਮਾਂ, ਪੰਚਾਇਤਾਂ ਅਤੇ ਮਾਲ ਅਧਿਕਾਰੀਆਂ ਨੂੰ ਅਲਰਟ ਰਹਿਣ ਲਈ ਕਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਜੇਕਰ ਪਾਣੀ ਦਾ ਪੱਧਰ ਹੋਰ ਵਧਦਾ ਹੈ ਤਾਂ ਪ੍ਰਭਾਵਿਤ ਪਰਿਵਾਰਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਭੇਜਣ ਲਈ ਐਮਰਜੈਂਸੀ ਪ੍ਰਬੰਧ ਕੀਤੇ ਗਏ ਹਨ।