ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਜੰਗੀ ਜਹਾਜ਼ ਨਿਰਮਾਤਾ HAL ਨੂੰ ਮਿਲਿਆ ਭਾਰਤ ਦੇ ਛੋਟੇ ਸੈਟੇਲਾਈਟ ਲਾਂਚ ਕਰਨ ਵਾਲੇ ਰਾਕੇਟਾਂ ਦੇ ਨਿੱਜੀਕਰਨ ਦਾ ਠੇਕਾ

Warplane-maker HAL wins bid to privatise India's small satellite launch rockets
Advertisement

ਬੰਗਲੂਰੂ, 20 ਜੂਨ

ਹਿੰਦੁਸਤਾਨ ਐਰੋਨੌਟਿਕਸ ਲਿਮਟਿਡ (Hindustan Aeronautics Ltd) ਨੇ ਭਾਰਤ ਦੇ ਛੋਟੇ ਸੈਟੇਲਾਈਟ ਲਾਂਚ ਕਰਨ ਵਾਲੇ ਰਾਕੇਟ ਨਿੱਜੀ ਤੌਰ ’ਤੇ ਬਣਾਉਣ ਦਾ ਠੇਕਾ ਹਾਸਲ ਕਰ ਲਿਆ ਹੈ। ਇਸ ਮੌਕੇ ਦੇਸ਼ ਲਈ ਪੁਲਾੜ ਨਿਯਮ ਬਣਾਉਣ ਵਾਲੀ ਸੰਸਥਾ ‘ਇੰਡੀਅਨ ਨੈਸ਼ਨਲ ਸਪੇਸ ਪ੍ਰਮੋਸ਼ਨ ਐਂਡ ਅਥੌਰਾਈਜ਼ੇਸ਼ਨ ਸੈਂਟਰ (Indian National Space Promotion and Authorisation Centre) ਨੇ ਕਿਹਾ ਕਿ ਇਹ ਸਰਕਾਰ ਦਾ ਆਪਣੇ ਤੇਜ਼ੀ ਨਾਲ ਵਧ ਰਹੇ ਪੁਲਾੜ ਉਦਯੋਗ ਨੂੰ ਨਿੱਜੀ ਕੰਪਨੀਆਂ ਲਈ ਖੋਲ੍ਹਣ ਵੱਲ ਹੁਣ ਤੱਕ ਦਾ ਸਭ ਤੋਂ ਵੱਡਾ ਕਦਮ ਹੈ।

Advertisement

ਫਰਵਰੀ ਵਿੱਚ ਰਿਪੋਰਟ ਮਿਲੀ ਸੀ ਕਿ ਤਿੰਨ ਕੰਪਨੀਆਂ ਜਿਨ੍ਹਾਂ ਵਿੱਚ ਅਲਫ਼ਾ ਡਿਜ਼ਾਇਨ ਟੈਕਨਾਲੋਜੀ (ਅਡਾਨੀ ਡਿਫੈਂਸ ਸਿਸਟਮਜ਼ ਐਂਡ ਟੈਕਨਾਲੋਜੀਜ਼ ਦੀ ਇੱਕ ਇਕਾਈ), ਭਾਰਤ ਡਾਇਨਾਮਿਕਸ ਅਤੇ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ ਸ਼ਾਮਲ ਹਨ, ਨੂੰ ਭਾਰਤ ਦੇ ਛੋਟੇ ਉਪਗ੍ਰਹਿ ਲਾਂਚ ਕਰਨ ਵਾਲੀ ਟੈਕਨਾਲੋਜੀ ਦੀ ਸਾਂਭ-ਸੰਭਾਲ ਹਾਸਲ ਕਰਨ ਦੀ ਬੋਲੀ ਲਈ ਆਖਰੀ ਉਮੀਦਵਾਰ ਹਨ।

ਇੰਡੀਅਨ ਨੈਸ਼ਨਲ ਸਪੇਸ ਪ੍ਰਮੋਸ਼ਨ ਐਂਡ ਅਥੌਰਾਈਜ਼ੇਸ਼ਨ ਸੈਂਟਰ ਨੇ ਇਸ ਸੌਦੇ ਦੀ ਕੀਮਤ ਦਾ ਖੁਲਾਸਾ ਕੀਤੇ ਬਿਨਾਂ ਇੱਕ ਬਿਆਨ ਵਿੱਚ ਕਿਹਾ ਕਿ ਲੜਾਕੂ ਜਹਾਜ਼ ਨਿਰਮਾਤਾ ਐਚਏਐਲ ਨੇ ਆਜ਼ਾਦ ਤੌਰ ’ਤੇ ਅਰਜ਼ੀ ਦਿੱਤੀ ਸੀ। ਪਹਿਲਾਂ ਇਹ ਰਿਪੋਰਟ ਕੀਤੀ ਗਈ ਸੀ ਕਿ ਐਚਏਐਲ ਵੱਲੋਂ ਲਗਭਗ 3 ਅਰਬ ਰੁਪਏ (ਲਗਪਗ 3.50 ਕਰੋੜ ਡਾਲਰ) ਦੇ ਭੁਗਤਾਨ ਕਰਨ ਦੀ ਉਮੀਦ ਸੀ।

ਇਨ ਸਪੇਸ ਦੇ ਮੁਖੀ ਪਵਨ ਗੋਇਨਕਾ ਨੇ ਦੱਸਿਆ ਕਿ 500 ਕਿਲੋਗ੍ਰਾਮ ਪੇਲੋਡ ਵਾਲੇ ਰਾਕੇਟ ਬਣਾਉਣ ਦਾ ਠੇਕਾ ਹਾਸਲ ਕਰਨ ਨਾਲ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ ਕੋਲ ਛੋਟੇ ਸੈਟੇਲਾਈਟ ਲਾਂਚ ਕਰਨ ਵਾਲੇ ਰਾਕੇਟ ਨੂੰ ਆਜ਼ਾਦਾਨਾ ਤੌਰ ’ਤੇ ਬਣਾਉਣ ਅਤੇ ਵਪਾਰ ਕਰਨ ਦੀ ਸਮਰੱਥਾ ਹੋਵੇਗੀ। -ਰਾਈਟਰਜ਼

Advertisement